ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਪਲਾਟ ਦੀ ਸਫ਼ਾਈ ਨੂੰ ਲੈ ਕੇ ਗੋਲੀਆਂ ਚੱਲੀਆਂ; ਮਨੀਪੁਰ ਰਾਈਫਲਸ ਦੇ ਜਵਾਨ ਸਣੇ ਤਿੰਨ ਹਲਾਕ

09:48 PM Oct 02, 2024 IST
ਇੰਫਾਲ, 2 ਅਕਤੂਬਰ
Advertisement

ਇੰਫਾਲ ਜ਼ਿਲ੍ਹੇ ਦੇ ਉਖਰੁਲ ਕਸਬੇ ਵਿੱਚ ‘ਸਵੱਛਤਾ ਮੁਹਿੰਮ’ ਤਹਿਤ ਇੱਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਡਿਊਟੀ ’ਤੇ ਤਾਇਨਾਤ ਮਨੀਪੁਰ ਰਾਈਫਲਸ ਦੇ ਜਵਾਨ ਸਣੇ ਤਿੰਨ ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵਾਪਰੀ ਇਸ ਘਟਨਾ ’ਚ ਪੰਜ ਜਣੇ ਜ਼ਖਮੀ ਵੀ ਹੋਏ ਹਨ ਤੇ ਘਟਨਾ ਦੇ ਇੱਕ ਦਿਨ ਬਾਅਦ ਅੱਜ ਕਸਬੇ ’ਚ ਕੁਝ ਪਾਬੰਦੀਆਂ ਆਇਦ ਕਰਨ ਸਣੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਖਰੁਲ ਦੇ ਐੱਸਡੀਐੱਮ ਨੇ ਕਿਹਾ ਕਿ ਉਕਤ ਘਟਨਾ ਮਗਰੋਂ ਅੱਜ ਤੋਂ ਆਇਦ ਪਾਬੰਦੀਆਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ। -ਪੀਟੀਆਈ 

 

Advertisement

 

Advertisement