ਮਨੀਪੁਰ ਪੁਲੀਸ ਨੇ ਜਬਰੀ ਵਸੂਲੀ ਨਾਲ ਨਜਿੱਠਣ ਲਈ ਵਿਸ਼ੇਸ਼ ਸੈੱਲ ਬਣਾਇਆ
09:16 AM Oct 13, 2024 IST
ਇੰਫ਼ਾਲ, 12 ਅਕਤੂਬਰ
ਮਨੀਪੁਰ ਪੁਲੀਸ ਨੇ ਅੱਜ ਇੱਥੇ ਕਿਹਾ ਕਿ ਸੂਬਾ ਸਰਕਾਰ ਨੇ ਭੂਮੀਗਤ ਸਮੂਹਾਂ ਅਤੇ ਗਰੋਹਾਂ ਦੀ ਜਬਰੀ ਵਸੂਲੀ ਨਾਲ ਨਜਿੱਠਣ ਲਈ ਵਿਸ਼ੇਸ਼ ਸੈੱਲ ਬਣਾਇਆ ਹੈ ਕਿਉਂਕਿ ਇਨ੍ਹਾਂ ਸਮੂਹਾਂ ਦੀਆਂ ਗਤੀਵਿਧੀਆਂ ਪਿਛਲੇ 16 ਮਹੀਨਿਆਂ ’ਚ ਵੱਡੇ ਪੱਧਰ ’ਤੇ ਪਹੁੰਚ ਗਈਆਂ ਹਨ। ਆਈਜੀਪੀ (ਖੁਫੀਆ) ਕੇ. ਕਬੀਬ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਤਿੰਨ ਮਈ, 2023 ਨੂੰ ਜਾਤੀ ਹਿੰਸਾ ਭਖ਼ਣ ਮਗਰੋਂ ਕਈ ਭੂਮੀਗਤ ਸਮੂਹਾਂ ਅਤੇ ਗਰੋਹਾਂ ਨੇ ਆਪਣੀਆਂ ਗਤੀਵਿਧੀਆਂ ਕਾਫ਼ੀ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਰਾਜਮਾਰਗਾਂ ’ਤੇ ਟਰੱਕਾਂ ਵਾਲਿਆਂ ਤੋਂ ਗੈਰਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ। ਚੰਦੇ ਦੀ ਆੜ ’ਚ ਵਪਾਰੀਆਂ, ਵਿੱਦਿਅਕ ਸੰਸਥਾਵਾਂ ਅਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਨਾਲ ਨਜਿੱਠਣ ਲਈ ਜਬਰੀ ਵਸੂਲੀ ਵਿਰੋਧੀ ਸੈੱਲ ਬਣਾਇਆ ਗਿਆ ਹੈ। -ਪੀਟੀਆਈ
Advertisement
Advertisement