For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਕਾਲਜ ਕੈਂਪਸ ’ਚ ਆਈਈਡੀ ਧਮਾਕੇ ਕਾਰਨ ਇਕ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

11:49 AM Feb 24, 2024 IST
ਮਨੀਪੁਰ  ਕਾਲਜ ਕੈਂਪਸ ’ਚ ਆਈਈਡੀ ਧਮਾਕੇ ਕਾਰਨ ਇਕ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ
Advertisement

ਇੰਫਾਲ, 24 ਫਰਵਰੀ
ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ 'ਚ ਬਾਰੂਦੀ ਸੁਰੰਗ (ਆਈਈਡੀ) ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਡੀਐੱਮ ਕਾਲਜ ਕੈਂਪਸ ਵਿੱਚ ਵਾਪਰੀ। ਹਸਪਤਾਲ ਵਿੱਚ ਓਇਨਮ ਕੇਨੇਗੀ (24) ਨਾਮਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਘਟਨਾ ਵਿੱਚ ਗੰਭੀਰ ਜ਼ਖਮੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਿਸੇ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੈਮਫੇਲਪਟ ਵਿਖੇ ਸਿਵਲ ਸੁਸਾਇਟੀ ਸੰਗਠਨ 'ਯੂਨਾਈਟਿਡ ਕਮੇਟੀ ਮਨੀਪੁਰ' ਦੇ ਦਫਤਰ ਨੂੰ ਅੱਗ ਲਗਾ ਦਿੱਤੀ।

Advertisement

Advertisement
Author Image

Advertisement
Advertisement
×