ਮਨੀਪੁਰ: ਪੰਜ ਜ਼ਿਲ੍ਹਿਆਂ ਵਿੱਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ
07:21 AM Dec 29, 2024 IST
Advertisement
ਇੰਫਾਲ, 28 ਦਸੰਬਰ
ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਬੰਦ ਦੇ ਸੱਦੇ ਕਾਰਨ ਅੱਜ ਆਮ ਜਨਜੀਵਨ ਪ੍ਰਭਾਵਿਤ ਰਿਹਾ। 14 ਦਸੰਬਰ ਨੂੰ ਥੌਬਲ ਵਿੱਚ ਪੁਲੀਸ ਨਾਲ ਮੁਕਾਬਲੇ ’ਚ ਇੱਕ ਵਿਅਕਤੀ ਦੀ ਮੌਤ ਅਤੇ ਛੇ ਹਥਿਆਰਬੰਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ, ਜਦਕਿ ਸੜਕਾਂ ’ਤੇ ਆਵਾਜਾਈ ਵੀ ਠੱਪ ਰਹੀ। ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ ’ਤੇ ਬੰਦ ਦੇ ਸਮਰਥਕਾਂ ਨੇ ਇੰਫਾਲ ਪੱਛਮੀ ਦੇ ਲਾਮਫੇਲ ਸਨਾਕੇਥਲ ਵਿੱਚ ਸੜਕਾਂ ’ਤੇ ਪ੍ਰਦਰਸ਼ਨ ਕੀਤਾ ਅਤੇ ਟਾਇਰ ਫੂਕੇ। ਬਿਸ਼ਨੂਪੁਰ ਜ਼ਿਲ੍ਹੇ ਵਿੱਚ ਕੁਝ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਮਨੀਪੁਰ ਇੰਟੈਗਰਿਟੀ ਕੋਆਰਡੀਨੇਸ਼ਨ ਕਮੇਟੀ (ਸੀਓਸੀਓਐੱਮਆਈ) ਦੇ ਵਿਦਿਆਰਥੀ ਅਤੇ ਮਹਿਲਾ ਵਿੰਗ ਨੇ ਬੰਦ ਦਾ ਸਮਰਥਨ ਕੀਤਾ। ਸੀਓਸੀਓਐੱਮਆਈ ਮੈਤੇਈ ਨਾਗਰਿਕ ਸੰਸਥਾਵਾਂ ਦਾ ਗਰੁੱਪ ਹੈ। -ਪੀਟੀਆਈ
Advertisement
Advertisement