ਮਨੀਪੁਰ: ਆਈਆਰਬੀ ਜਵਾਨ ਤੇ ਡਰਾਈਵਰ ਦੀ ਹੱਤਿਆ
06:40 AM Nov 21, 2023 IST
ਇੰਫਾਲ: ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਸੋਮਵਾਰ ਨੂੰ ਇੰਫਾਲ ਘਾਟੀ ਦੇ ਇਕ ਅਤਿਵਾਦੀ ਗਰੁੱਪ ਦੇ ਸ਼ੱਕੀ ਮੈਂਬਰਾਂ ਨੇ ਸੁਰੱਖਿਆ ਬਲ ਦੇ ਜਵਾਨ ਅਤੇ ਉਸ ਦੇ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਵਿਅਕਤੀ ਇਕ ਵਾਹਨ ’ਚ ਯਾਤਰਾ ਕਰ ਰਹੇ ਸਨ ਕਿ ਰਾਜ ਦੇ ਬਹੁਗਿਣਤੀ ਗਰੁੱਪ ਨਾਲ ਸਬੰਧਤ ਸ਼ੱਕੀ ਅਤਿਵਾਦੀਆਂ ਦੇ ਸਮੂਹ ਨੇ ਹਾਰਾਓਥੇਵਲ ਅਤੇ ਕੋਸ਼ਬਾ ਪਿੰਡਾਂ ਵਿਚਾਲੇ ਘਾਤ ਲਗਾ ਕੇ ਗੱਡੀ ’ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਮਾਰੇ ਗਏ ਦੋ ਵਿਅਕਤੀਆਂ ’ਚੋਂ ਇਕ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਦਾ ਜਵਾਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਿੰਗਦਾ ਡੈਮ ਦੇ ਨੇੜੇ ਵਾਪਰੀ। -ਪੀਟੀਆਈ
Advertisement
Advertisement