For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

08:04 AM Feb 26, 2024 IST
ਮਨੀਪੁਰ  ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਇੰਫਾਲ, 25 ਫਰਵਰੀ
ਮਨੀਪੁਰ ਪੁਲੀਸ ਨੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਦੋ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲੀਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸੁਰੱਖਿਆ ਬਲਾਂ ਨੇ ਡੀ ਹਾਓਲੇਨਗੰਜ ਪਿੰਡ ਦੇ ਬਾਹਰੋਂ ਸ਼ਨਿਚਰਵਾਰ ਨੂੰ ਚਾਰ ਹਥਿਆਰ, ਇੱਕ ਆਧੁਨਿਕ ਅਤੇ ਲੰਬੀ ਦੂਰੀ ਤੱਕ ਮਾਰ ਕਰਨ ’ਚ ਸਮਰੱਥ ਭਾਰੀ ਮੋਰਟਾਰ ਬਰਾਮਦ ਕੀਤੀ। ਬਿਆਨ ਅਨੁਸਾਰ ਉੱਥੋਂ ਕੁੱਲ 1200 ਰੁਪਏ ਦੇ ਨਕਲੀ ਨੋਟ ਵੀ ਜ਼ਬਤ ਕੀਤੇ ਗਏ। ਪੁਲੀਸ ਕੰਟਰੋਲ ਰੂਮ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇੱਕ ਹੋਰ ਤਲਾਸ਼ੀ ਮੁਹਿੰਮ ਵਿੱਚ ਪੁਲੀਸ ਟੀਮ ਨੇ ਚੁਰਾਚਾਂਦਪੁਰ ਦੇ ਮੋਲਜੰਗ ਪਿੰਡ ਵਿੱਚੋਂ 10 ਬੰਦੂਕਾਂ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਮੁਹਿੰਮ ਦੌਰਾਨ ਇੰਫਾਲ ਜ਼ਿਲ੍ਹੇ ਦੇ ਕੇਈਸੰਪਤ ਜੰਕਸ਼ਨ ਤੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਦੋ ਐੱਸਐੱਲਆਰ ਰਾਈਫਲਾਂ ਜ਼ਬਤ ਕੀਤੀਆਂ ਗਈਆਂ। -ਪੀਟੀਆਈ

Advertisement

Advertisement
Author Image

Advertisement
Advertisement
×