For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਗੋਲੀਬਾਰੀ ਵਿੱਚ ਫਸੀ ਔਰਤ ਦੀ ਮੌਤ

01:00 PM Sep 10, 2024 IST
ਮਨੀਪੁਰ  ਗੋਲੀਬਾਰੀ ਵਿੱਚ ਫਸੀ ਔਰਤ ਦੀ ਮੌਤ
ਮਨੀਪੁਰ ਵਿੱਚ ਹੋਈ ਤਾਜ਼ੀ ਹਿੰਸਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਪੁਲੀਸ ਅਧਿਕਾਰੀ।
Advertisement

ਇੰਫਾਲ, 10 ਸਤੰਬਰ
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਦੋ ਹਥਿਆਰਬੰਦ ਸਮੂਹਾਂ ਵਿਚਾਲੇ ਸੰਘਰਸ਼ ’ਚ ਫਸੀ ਇਕ 46 ਸਾਲਾ ਮਹਿਲਾ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਇੰਫਾਲ ਵਾਦੀ ਵਿੱਚ ਸ਼ਾਂਤੀ ਕਾਇਮ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਦੋ ਜ਼ਿਲ੍ਹਿਆਂ ਇੰਫਾਲ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਥੌਬਲ ਬੀਐੱਨਐੱਸਐੱਸ ਦੀ ਧਾਰਾ 163(2) ਅਧੀਨ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘਟਨਾ ਐਤਵਾਰ ਰਾਤ ਨੂੰ ਸੁਦੂਰਵਰਤੀ ਥਾਂਗਬੂਹ ਪਿੰਡ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕੁਝ ਮਕਾਨਾਂ ਵਿੱਚ ਅੱਗ ਵੀ ਲਗਾ ਦਿੱਤੀ ਗਈ, ਜਿਸ ਨਾਲ ਸਥਾਨਕ ਲੋਕਾਂ ਨੂੰ ਨੇੜਲੇ ਜੰਗਲਾਂ ਵਿੱਚ ਸ਼ਰਨ ਲੈਣੀ ਪਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਨੇਮਜਾਖੋਲ ਲਹੂੰਗਡਿਮ ਵਜੋਂ ਹੋਈ ਹੈ। ਚੁਰਾਚਾਂਦਪੁਰ ਜ਼ਿਲ੍ਹਾ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਮਹਿਲਾ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚਾਲੇ ਹੋਏ ਸੰਘਰਸ਼ ਦੌਰਾਂਨ ਵੱਡੀ ਗਿਣਤੀ ਵਿੱਚ ਸ਼ਕਤੀਸ਼ਾਲੀ ਬੱਸਾਂ ਦਾ ਇਸਤੇਮਾਲ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਉਸੇ ਰਾਮ ਨੇੜਲੇ ਸਕੂਲ ਵਿੱਚ ਤਾਇਨਾਤ ਸੀਆਰਪੀਐੱਫ ਦੇ ਮੁਲਾਜ਼ਮਾਂ ਅਤੇ ਅਤਿਵਾਦੀਆਂ ਵੱਲੋਂ ਬੰਬਾਂ ਦਾ ਇਸਤੇਮਾਲ ਕੀਤਾ ਗਿਆ। -ਪੀਟੀਆਈ

Advertisement
Advertisement
Author Image

Advertisement