Manipur: ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀ
10:16 PM Feb 13, 2025 IST
Advertisement
ਇੰਫਾਲ, 13 ਫਰਵਰੀ
ਇਥੇ ਸੀਆਰਪੀਐੱਫ ਜਵਾਨ ਵੱਲੋਂ ਕੈਂਪ ਵਿਚ ਕੀਤੀ ਗੋਲੀਬਾਰੀ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਅੱਠ ਹੋਰ ਜ਼ਖ਼ਮੀ ਹੋ ਗਏ। ਸੀਆਰਪੀਐੱਫ ਜਵਾਨ ਨੇ ਮਗਰੋਂ ਖ਼ੁਦ ਦੀ ਵੀ ਜਾਨ ਲੈ ਲਈ। ਇਹ ਘਟਨਾ ਰਾਤ 8:20 ਵਜੇ ਦੇ ਕਰੀਬ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ ਵਿਚ ਸੀਆਰਪੀਐੱਫ ਕੈਂਪ ਦੀ ਦੱਸੀ ਜਾਂਦੀ ਹੈ।
Advertisement
ਮੁਲਜ਼ਮ ਹਵਲਦਾਰ ਸੰਜੈ ਕੁਮਾਰ ਨੇ ਆਪਣੇ ਹਥਿਆਰ ਤੋਂ ਫਾਇਰਿੰਗ ਕੀਤੀ, ਜਿਸ ਵਿਚ ਇਕ ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਮਾਰ ਨੇ ਮਗਰੋਂ ਖੁ਼ਦ ਨੂੰ ਵੀ ਗੋਲੀ ਮਾਰ ਲਈ।
Advertisement
Advertisement
ਮੁਲਜ਼ਮ ਸੀਆਰਪੀਐੱਫ ਦੀ 120ਵੀਂ ਬਟਾਲੀਅਨ ਵਿਚ ਤਾਇਨਾਤ ਸੀ। ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਵਿਚ ਸੀਆਰਪੀਐੱਫ ਦੇ 8 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇੰਫਾਲ ਦੇ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੀਆਰਪੀਐੱਫ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। -ਪੀਟੀਆਈ
Advertisement