ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਪੁਰ: ਰਾਜ ਭਵਨ ਨੇੜੇ ਕਾਲਜ ਦੇ ਸਾਹਮਣੇ ਹੈਂਡ ਗ੍ਰਨੇਡ ਮਿਲਿਆ

04:57 PM Oct 28, 2024 IST
ਇੰਫਾਲ, 28 ਅਕਤੂਬਰ
ਸੋਮਵਾਰ ਸਵੇਰ ਇੱਥੇ ਰਾਜ ਭਵਨ ਤੋਂ 100 ਮੀਟਰ ਤੋਂ ਘੱਟ ਦੀ ਦੂਰੀ ’ਤੇ ਸਥਿਤ ਜੀਪੀ ਵੂਮੈਨ ਕਾਲਜ ਦੇ ਗੇਟ ’ਤੇ ਇਕ ਹੈਂਡ ਗ੍ਰਨੇਡ ਮਿਲਿਆ ਹੈ। ਜਿਸ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੋਲ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਨੇਡ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਬਾਅਦ ’ਚ ਬੰਬ ਨਕਾਰਾ ਦਸਤੇ ਨੇ ਮੌਕੇ ਤੋਂ ਗ੍ਰਨੇਡ ਨੂੰ ਹਟਾ ਕੇ ਇਸ ਨੂੰ ਨਕਾਰਾ ਕਰ ਦਿੱਤਾ।
ਕਾਲਜ ਰਾਜ ਭਵਨ ਤੋਂ 100 ਮੀਟਰ ਤੋਂ ਘੱਟ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਅਤੇ ਮਨੀਪੁਰ ਪੁਲੀਸ ਹੈੱਡਕੁਆਰਟਰ ਤੋਂ 300 ਮੀਟਰ ਦੀ ਦੂਰੀ ’ਤੇ ਸਥਿਤ ਹੈ।
ਬਾਅਦ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਇਸ ਘਟਨਾ ਖ਼ਿਲਾਫ਼ ਧਰਨਾ ਦਿੱਤਾ। ਕਾਲਜ ਦੇ ਵਿਦਿਆਰਥੀ ਥੋਕਚੋਮ ਯੈਫਾਬੀ ਚਾਨੂ ਨੇ ਕਿਹਾ ਕਿ ਅਸੀਂ ਸਾਡੇ ਕਾਲਜ ਦੇ ਗੇਟ ’ਤੇ ਗ੍ਰਨੇਡ ਰੱਖਣ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ। ਪੁਲੀਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀਟੀਆਈ
Advertisement
Advertisement