For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਰਾਜਨਾਥ ਦੀ ਅਗਵਾਈ ਹੇਠ ਮੈਨੀਫੈਸਟੋ ਕਮੇਟੀ ਦਾ ਐਲਾਨ

07:11 AM Mar 31, 2024 IST
ਭਾਜਪਾ ਵੱਲੋਂ ਰਾਜਨਾਥ ਦੀ ਅਗਵਾਈ ਹੇਠ ਮੈਨੀਫੈਸਟੋ ਕਮੇਟੀ ਦਾ ਐਲਾਨ
ਰਾਜਨਾਥ ਿਸੰਘ, ਨਿਰਮਲਾ ਸੀਤਾਰਾਮਨ, ਪਿਊਸ਼ ਗੋਇਲ
Advertisement

ਨਵੀਂ ਦਿੱਲੀ, 30 ਮਾਰਚ
ਭਾਰਤੀ ਜਨਤਾ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਤਿਆਰ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ 27 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਕਈ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕਮੇਟੀ ਦੇ ਕਨਵੀਨਰ ਜਦਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਕੋ-ਕਨਵੀਨਰ ਹਨ। ਸਾਲ 2019 ਦੀਆਂ ਆਮ ਚੋਣਾਂ ਸਮੇਂ ਵੀ ਰਾਜਨਾਥ ਸਿੰਘ ਭਾਜਪਾ ਦੀ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਸਨ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਅਸ਼ਵਨੀ ਵੈਸ਼ਨਵ, ਭੁਪੇਂਦਰ ਯਾਦਵ, ਕਿਰਨ ਰਿਜਿਜੂ, ਅਰਜੁਨ ਮੁੰਡਾ, ਅਰਜੁਨ ਰਾਮ ਮੇਘਵਾਲ, ਸਮ੍ਰਿਤੀ ਇਰਾਨੀ ਅਤੇ ਰਾਜੀਵ ਚੰਦਰਸ਼ੇਖਰ, ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਅਤੇ ਮੱਧ ਪ੍ਰਦੇਸ਼ ਦੇ ਮੋਹਨ ਯਾਦਵ, ਬਿਹਾਰ ਤੋਂ ਸੁਸ਼ੀਲ ਕੁਮਾਰ ਮੋਦੀ ਤੇ ਰਵੀ ਸ਼ੰਕਰ ਪ੍ਰਸਾਦ, ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਸਾਬਕਾ ਕੇਂਦਰੀ ਮੰਤਰੀ ਜੁਆਲ ਓਰਮ, ਪਾਰਟੀ ਆਗੂ ਵਿਨੋਦ ਤਾਵੜੇ, ਰਾਧਾ ਮੋਹਨ ਦਾਸ ਅਗਰਵਾਲ, ਮਨਜਿੰਦਰ ਸਿੰਘ ਸਿਰਸਾ, ਤਾਰਿਕ ਮਨਸੂਰ ਤੇ ਅਨਿਲ ਐਂਟਨੀ, ਸ਼ਿਵਰਾਜ ਸਿੰਘ ਚੌਹਾਨ, ਵਸੁੰਧਰਾ ਰਾਜੇ, ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓਪੀ ਧਨਖੜ ਇਸ ਕਮੇਟੀ ਦੇ ਮੈਂਬਰਾਂ ਵਿੱਚ ਸ਼ਾਮਲ ਹਨ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਕਮੇਟੀ ਦੇ ਮੈਂਬਰ ਨਹੀਂ ਹਨ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਕਮੇਟੀ ਵਿੱਚ ਸ਼ਾਮਲ ਨਾ ਕੀਤੇ ਗਏ ਸੀਨੀਅਰ ਆਗੂਆਂ ਨੂੰ ਚੋਣਾਂ ਦੌਰਾਨ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਪਾਰਟੀ ਪਹਿਲਾਂ ਤੋਂ ਹੀ ਵੱਖ ਵੱਖ ਸਮੂਹਾਂ ਤੋਂ ਸੁਝਾਅ ਮੰਗਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਪਿਛਲੇ ਮਹੀਨੇ ‘ਵਿਕਸਿਤ ਭਾਰਤ, ਮੋਦੀ ਕੀ ਗਾਰੰਟੀ’ ਵੀਡੀਓ ਵੈਨ ਨੂੰ ਹਰੀ ਝੰਡੀ ਦਿਖਾਈ ਸੀ। ਕਈ ਦਹਾਕਿਆਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਪਾਰਟੀ ਦੇ ਕੱਟੜ ਵਿਚਾਰਧਾਰਕ ਵਾਅਦੇ (ਰਾਮ ਮੰਦਰ ਦਾ ਨਿਰਮਾਣ ਤੇ ਧਾਰਾ 370 ਹਟਾਉਣਾ) ਮੈਨੀਫੈਸਟੋ ’ਚ ਸ਼ਾਮਲ ਨਹੀਂ ਹੋਣਗੇ। ਇਸ ਵਾਰ ਸਾਂਝਾ ਸਿਵਲ ਕੋਡ ਲਾਗੂ ਕਰਨ ਜਿਹੇ ਮੁੱਦੇ ਮੁੱਖ ਤੌਰ ’ਤੇ ਉਭਾਰੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਵੋਟਾਂ 19 ਅਪਰੈਲ ਤੋਂ 1 ਜੂਨ ਤੱਕ ਪੈਣਗੀਆਂ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×