ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਂਡੀ ਦੀ ‘ਕਿੱਕਲੀ’

10:09 AM Jun 15, 2024 IST

ਨੋਨਿਕਾ ਸਿੰਘ

Advertisement

ਅਭਿਨੇਤਰੀ ਮੈਂਡੀ ਤੱਖੜ ਕੁਝ ਹਟਕੇ ਕਰਨ ਵਿੱਚ ਕਦੇ ਅਸਫਲ ਨਹੀਂ ਹੁੰਦੀ। ਫਿਰ ਭਾਵੇਂ, ਇਹ ਉਸ ਦੀ ਆਉਣ ਵਾਲੀ ਫਿਲਮ ‘ਹਾਏ ਨੀਂ ਮੇਰੀ ਮੋਟੋ’ ਲਈ 45 ਕਿਲੋ ਭਾਰ ਵਧਾਉਣ ਲਈ ਹੌਸਲਾ ਕਰਨ ਦੀ ਗੱਲ ਹੋਵੇ ਜਾਂ ਫਿਰ ‘ਕਿੱਕਲੀ’ ਫਿਲਮ ਨਾਲ ਨਿਰਮਾਤਾ ਤੇ ਸਹਿ-ਨਿਰਦੇਸ਼ਕ ਬਣਨ ਦੀ। ਇਸ ਸਾਦਗੀ ਭਰਪੂਰ ਅਦਾਕਾਰਾ ਨੇ ਕਈ ਵੱਡੀਆਂ ਫਿਲਮਾਂ ਜਿਵੇਂ ਕਿ ‘ਸਰਦਾਰ ਜੀ’, ‘ਰੱਬ ਦਾ ਰੇਡੀਓ’ ਅਤੇ ‘ਦਿ ਸਾਹਿਬਾ ਆਫ ਮਿਰਜ਼ਾ- ਦਿ ਅਨਟੋਲਡ ਸਟੋਰੀ’ ਕੀਤੀਆਂ ਹਨ। ਪੰਜਾਬੀ ਫਿਲਮ ਜਗਤ ’ਚ ਆਪਣਾ ਖ਼ਾਸ ਮੁਕਾਮ ਬਣਾ ਚੁੱਕੀ ਇਹ ਅਭਿਨੇਤਰੀ ਬੇਬਾਕੀ ਨਾਲ ਆਪਣੀ ਗੱਲ ਰੱਖਣ ਲਈ ਜਾਣੀ ਜਾਂਦੀ ਹੈ।

ਫਿਲਮ ‘ਕਿੱਕਲੀ’ ਰਾਹੀਂ ਨਿਰਮਾਤਾ ਬਣਨ ਲਈ ਮੈਂਡੀ ਨੇ ਇਹ ਤਰਕ ਦਿੱਤਾ, ‘‘ਇਸ ਇੰਡਸਟਰੀ ਵਿੱਚ ਪਿਛਲੇ 10 ਸਾਲਾਂ ਤੋਂ ਮੈਂ ਨਿਰਮਾਤਾਵਾਂ ਦੇ ਪਿੱਛੇ ਆਪਣੇ ਪੈਸੇ ਲੈ ਕੇ ਭੱਜ-ਭੱਜ ਕੇ ਥੱਕ ਚੁੱਕੀ ਹਾਂ, ਉਨ੍ਹਾਂ ਨੂੰ ਕਿਸੇ ਖ਼ਾਸ ਵਿਸ਼ੇ ’ਤੇ ਫਿਲਮ ਬਣਾਉਣ ਲਈ ਕਹਿਣਾ ਵੀ ਹੁਣ ਮੇਰੇ ਵਸ ਦੀ ਗੱਲ ਨਹੀਂ। ਇਸ ਤੋਂ ਇਲਾਵਾ, ਜੇ ਤੁਸੀਂ ਖ਼ੁਦ ਕਿਸੇ ਪ੍ਰਾਜੈਕਟ ਲਈ ਅੱਗੇ ਹੁੰਦੇ ਹੋ ਤਾਂ ਇਹ ਜ਼ਿਆਦਾ ਸਨਮਾਨ ਦਿਵਾਉਂਦਾ ਹੈ।’’ ਇੱਕ ਨਿਰਮਾਤਾ ਦੇ ਨਾਲ ਉਹ ਇੱਕ ਅਭਿਨੇਤਰੀ ਵੀ ਹੈ। ਇਸ ਸਬੰਧੀ ਉਹ ਕਹਿੰਦੀ ਹੈ ‘‘ਅਦਾਕਾਰ ਦਾ ਕੰਮ ਵੀ ਸੌਖਾ ਨਹੀਂ ਹੁੰਦਾ...ਪ੍ਰਸ਼ੰਸਕਾਂ ਦੇ ਤੁਹਾਡੇ ਪਿੱਛੇ ਭੱਜਣ ਤੋਂ ਇਲਾਵਾ, ਪ੍ਰਸਿੱਧੀ ਦੇ ਚੰਗੇ ਪੱਖ ਤੋਂ ਪਰ੍ਹੇ, ਪਰਦੇ ਪਿੱਛੇ ਜੋ ਵਾਪਰਦਾ ਹੈ, ਉਹ ਇੱਕ ਵੱਖਰੀ ਹੀ ਕਹਾਣੀ ਹੁੰਦੀ ਹੈ।’’

Advertisement

ਪੌਲੀਵੁੱਡ ਜ਼ਿਆਦਾਤਰ ਪੁਰਸ਼ਾਂ ਦੁਆਲੇ ਘੁੰਮਦਾ ਹੋਣ ਦੇ ਸਵਾਲ ’ਤੇ ਮੈਂਡੀ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਜ਼ਿਕਰਯੋਗ ਤਬਦੀਲੀ ਆਈ ਹੈ ਤੇ ਨਿੱਗਰ ਔਰਤ ਕਿਰਦਾਰਾਂ ’ਤੇ ਕੇਂਦਰਤ ਫਿਲਮਾਂ ਬਣ ਰਹੀਆਂ ਹਨ। ਪਰ ਕੀ ਇਨ੍ਹਾਂ ਨੂੰ ਉਹ ਹੱਲਾਸ਼ੇਰੀ ਮਿਲੇਗੀ, ਜਿਸ ਦੀਆਂ ਇਹ ਹੱਕਦਾਰ ਹਨ, ਇਹ ਇੱਕ ਵੱਖਰਾ ਮਾਮਲਾ ਹੈ। ਉਹ ਨਾਲ ਹੀ ਕਹਿੰਦੀ ਹੈ, ‘‘ਹਰੇਕ ਫਿਲਮ ਉਦਯੋਗ ਦੀ ਇਹੀ ਕਹਾਣੀ ਹੈ। ਅਭਿਨੇਤਰੀਆਂ ਨੂੰ ਉਨ੍ਹਾਂ ਦੇ ਪੁਰਸ਼ ਸਾਥੀਆਂ ਨਾਲੋਂ ਕਾਫ਼ੀ ਘੱਟ ਅਦਾਇਗੀ ਕੀਤੀ ਜਾਂਦੀ ਹੈ।’’ ਪਰ ਜਦ ਕੰਮ ਇੱਕ ਔਰਤ ਦੇ ਕੰਟਰੋਲ ਵਿੱਚ ਹੁੰਦਾ ਹੈ ਤਾਂ ਅਸੀਂ ਇੱਕ ਮਜ਼ਬੂਤ ਔਰਤ ਦੇ ਵਿਸ਼ੇ ਵਾਲੀ ਫਿਲਮ ਦੀ ਆਸ ਕਰ ਸਕਦੇ ਹਾਂ।

‘ਕਿੱਕਲੀ’ ਜਿਸ ਵਿੱਚ ਉਸ ਤੋਂ ਇਲਾਵਾ ਉੱਭਰਦੀ ਹੋਈ ਸਟਾਰ ਵਾਮਿਕਾ ਗੱਬੀ ਦੀ ਵੀ ਅਹਿਮ ਭੂਮਿਕਾ ਹੈ, ਇੱਕ ਤਿਕੋਣੀ ਪ੍ਰੇਮ ਕਹਾਣੀ ਹੈ। ਵਾਮਿਕਾ ਨੂੰ ਇਸ ਫਿਲਮ ’ਚ ਲੈਣ ਦੇ ਕਾਰਨ ਮੈਂਡੀ ਲਈ ਨਿੱਜੀ ਹਨ। ਉਹ ਵਾਮਿਕਾ ਨੂੰ ਉਦੋਂ ਤੋਂ ਜਾਣਦੀ ਹੈ ਜਦ ਉਹ 17-18 ਸਾਲਾਂ ਦੀ ਸੀ। ਵਾਮਿਕਾ ਤੇ ਕੁਝ ਹੋਰਾਂ ਜਿਵੇਂ ਕਿ ਐਮੀ ਵਿਰਕ ਨੂੰ ਉਹ ਕਰੀਬੀ ਦੋਸਤ ਮੰਨਦੀ ਹੈ। ਪਰ ਖ਼ਾਸ ਤੌਰ ’ਤੇ ਵਾਮਿਕਾ ਦੀ ਸਫਲਤਾ ਉਸ ਨੂੰ ‘ਆਪਣੀ ਲੱਗਦੀ’ ਹੈ।

ਬਰਤਾਨੀਆ ’ਚ ਪੈਦਾ ਹੋਣ ਦੇ ਬਾਵਜੂਦ ਉਹ ਕਿਹੜੀ ਚੀਜ਼ ਸੀ ਜਿਸ ਨੇ ਮੈਂਡੀ ਨੂੰ ਪੰਜਾਬੀ ਸਿਨੇਮਾ ਵੱਲ ਖਿੱਚਿਆ। ਉਹ ਹੱਸਦੀ ਹੈ ਤੇ ਦੱਸਦੀ ਹੈ ‘‘ਬਰਤਾਨੀਆ ’ਚ ਪੰਜਾਬੀ, ਪੰਜਾਬ ਵਿਚਲਿਆਂ ਨਾਲੋਂ ਵੀ ਵੱਧ ਪੰਜਾਬੀ ਹਨ। ਮਾਪਿਆਂ ਨੂੰ ਫ਼ਿਕਰ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ‘ਪੂਰੇ ਅੰਗਰੇਜ਼’ ਨਾ ਬਣ ਜਾਣ ਤੇ ਅਸੀਂ ਪੂਰੇ ‘ਪੰਜਾਬੀ’ ਬਣ ਗਏ।

ਮੈਂ ਪੰਜਾਬੀ ਲਿਖ ਤੇ ਪੜ੍ਹ ਸਕਦੀ ਹਾਂ। ਇਹ ਮੇਰੇ ਮਨ ’ਚ ਹੈ ਕਿ ਮੈਂ ਆਪਣੇ ਸੂਬੇ ਨੂੰ ਮਾਣ ਮਹਿਸੂਸ ਕਰਾਵਾਂ।’’ ਅਸਲ ’ਚ ਉਹ ਨਵੀਂ ਪਿਰਤ ਕਿਉਂ ਪਾਉਣਾ ਚਾਹੁੰਦੀ ਹੈ ਤੇ ਆਪਣੇ ਪ੍ਰੋਡਕਸ਼ਨ ਅਦਾਰੇ ਵਿੱਚ ਨਵੀਂ ਪ੍ਰਤਿਭਾ ਨੂੰ ਮੌਕਾ ਕਿਉਂ ਦੇਣਾ ਚਾਹੁੰਦੀ ਹੈ? ਇਸ ’ਤੇ ਮੈਂਡੀ ਦਾ ਜਵਾਬ ਹੈ ਕਿ ਉਹ ਮਹਿਸੂਸ ਕਰਦੀ ਹੈ ਕਿ ਪੰਜਾਬੀ ਫਿਲਮ ਜਗਤ ਬਹੁਤ ਛੋਟਾ ਹੈ ਜਿਸ ਵਿੱਚ ‘ਨਿਰੋਲ ਅਦਾਕਾਰਾਂ ਨਾਲੋਂ ਗਾਇਕ-ਅਦਾਕਾਰ ਜ਼ਿਆਦਾ ਹਨ’।

ਉਸ ਨੇ ‘ਕਿੱਕਲੀ’ ਵਿੱਚ ਜੋਬਨਪ੍ਰੀਤ ਸਿੰਘ ਨੂੰ ਲਿਆ ਹੈ ਜਿਸ ਨਾਲ ਉਹ ਪਹਿਲਾਂ ‘ਸਾਕ’ ਵਿੱਚ ਕੰਮ ਕਰ ਚੁੱਕੀ ਹੈ। ਹਾਲਾਂਕਿ ਉਹ ਆਪਣੇ ਸਹਿ-ਅਦਾਕਾਰ ਰਹਿ ਚੁੱਕੇ ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇਵਾਲਾ ਦੀ ਵੀ ਸਿਫ਼ਤ ਕਰਦੀ ਹੈ। ਮੈਂਡੀ ਮੁਤਾਬਕ ਉਸ ਨੇ ਦਿਲਜੀਤ ਕੋਲੋਂ ਅਨੁਸ਼ਾਸਨ ਤੇ ਸਿੱਧੂ ਕੋਲੋਂ ਨਿਰਮਲਤਾ ਦਾ ਸਬਕ ਸਿੱਖਿਆ ਹੈ। ਉਸ ਦਾ ਕਹਿਣਾ ਹੈ ਕਿ ‘ਹਰ ਕਿਸੇ ਦਾ ਇੱਕ ਆਪਣਾ ਜਾਦੂ ਹੈ।’

ਪੰਜਾਬੀ ਸਿਨੇਮਾ ਦੀ ਹਾਲੇ ਓਨੀ ਪਹੁੰਚ ਨਹੀਂ ਬਣੀ ਜਿੰਨੀ ਪੰਜਾਬੀ ਸੰਗੀਤ ਦੀ ਬਣੀ ਹੈ, ਜਿਸ ਦੀਆਂ ਧੁਨਾਂ ਸਾਨੂੰ ਹਰੇਕ ਦੂਜੀ ਹਿੰਦੀ ਫਿਲਮ ਵਿੱਚ ਸੁਣਨ ਨੂੰ ਮਿਲਦੀਆਂ ਹਨ। ਪਰ ਮੈਂਡੀ ਜ਼ੋਰ ਦੇ ਕੇ ਕਹਿੰਦੀ ਹੈ, ‘‘ਪਿਛਲੇ ਪੰਜ ਸਾਲਾਂ ਵਿੱਚ ਕਾਫ਼ੀ ਵੱਡਾ ਬਦਲਾਅ ਆਇਆ ਹੈ।’’ ਹਾਲਾਂਕਿ ਅੱਜ ਵੀ ਹਿੰਦੀ ਫਿਲਮਾਂ ਦੇ ਦਰਸ਼ਕ ਜਾਂ ਦੱਖਣ ਭਾਰਤੀ ਦਰਸ਼ਕ, ਪੰਜਾਬੀ ਫਿਲਮਾਂ ਦੇਖਦੇ ਹਨ ਜਾਂ ਨਹੀਂ, ਵੱਡਾ ਸਵਾਲ ਹੈ। ਪਰ ਨਿਰਮਾਤਾ ਤੇ ਅਦਾਕਾਰ ਤਜਰਬੇ ਜ਼ਰੂਰ ਕਰ ਰਹੇ ਹਨ। ‘ਹਾਏ ਨੀਂ ਮੇਰੀ ਮੋਟੋ’ ਨੂੰ ਹੀ ਲੈ ਲਓ, ਜੋ ‘ਬੌਡੀ ਸ਼ੇਮਿੰਗ’ (ਸਰੀਰਕ ਦਿਖ ’ਤੇ ਕਿਸੇ ਦਾ ਮਜ਼ਾਕ ਉਡਾਉਣਾ) ਬਾਰੇ ਇੱਕ ਤੋਂ ਵੱਧ ਕਈ ਰੂੜ੍ਹੀਵਾਦੀ ਵਿਚਾਰਾਂ ਨੂੰ ਚੁਣੌਤੀ ਦਿੰਦੀ ਹੈ।

ਅਭਿਨੇਤਰੀ ਮੁਤਾਬਕ, ‘‘ਬੌਡੀ ਸ਼ੇਮਿੰਗ ਕਾਫ਼ੀ ਵਧ ਗਿਆ ਹੈ। ਇਹ ਕਿਸੇ ਨੂੰ ਬੁਲਾਉਣ ਦਾ ਨਵਾਂ ਤਰੀਕਾ ਹੀ ਬਣ ਗਿਆ ਹੈ। ਲੋਕ ਤੁਹਾਨੂੰ ਮਿਲਣ ’ਤੇ ਝੱਟ ਪੁੱਛਣਗੇ ਕਿ ਤੇਰਾ ਭਾਰ ਵਧ ਗਿਆ ਲਗਦਾ ਹੈ ਜਾਂ ਲਗਦਾ ਹੈ ਕਿ ਭਾਰ ਘਟਾ ਲਿਆ ਹੈ।’’ ਫਿਲਮ ਲਈ 45 ਕਿਲੋ ਭਾਰ ਵਧਾਉਣਾ ਕੋਈ ਮਜ਼ਾਕ ਨਹੀਂ ਹੈ ਤੇ ਉਹ ਇਸ ਦੇ ਵਿਰੁੱਧ ਜਾਂ ਹੱਕ ਵਿੱਚ ਕੋਈ ਸਲਾਹ ਨਹੀਂ ਦੇਵੇਗੀ। ਪਰ ਉਸ ਨੇ ਐਨਾ ਭਾਰ ਵਧਾਉਣਾ ਇਸ ਲਈ ਚੁਣਿਆ, ਕਿਉਂਕਿ ‘ਬੌਡੀ ਸੂਟ ਜਾਂ ਹੋਰ ਚੀਜ਼ਾਂ ਨਕਲੀ ਲੱਗਦੀਆਂ ਹਨ।’’ ਉਸ ਨੇ ਦੱਸਿਆ ਕਿ ਫਿਲਮ ‘ਹਾਏ ਨੀਂ ਮੇਰੀ ਮੋਟੋ’ ਕਈ ਮੁੱਦਿਆਂ ਨਾਲ ਨਜਿੱਠਦੀ ਹੈ ਜਿਸ ਵਿੱਚ ਸਾਡਾ ਗੋਰੇ ਰੰਗ ਪ੍ਰਤੀ ਲਗਾਅ ਵੀ ਸ਼ਾਮਲ ਹੈ।
ਇਸ ਮਹੀਨੇ ਰਹੱਸਪੂਰਨ ਰੁਮਾਂਟਿਕ ਕਾਮੇਡੀ ‘ਮਿਸਟਰ ਸ਼ੁਦਾਈ’ ਰਿਲੀਜ਼ ਹੋ ਰਹੀ ਹੈ ਜਿਸ ਵਿੱਚ ਮੈਂਡੀ ਦੀ ਵੀ ਭੂਮਿਕਾ ਹੈ। ਇਹ ਗੱਲ ਸੱਚ ਹੈ ਕਿ ਕਾਮੇਡੀ ਹਾਲੇ ਵੀ ਪੰਜਾਬੀ ਫਿਲਮਸਾਜ਼ਾਂ ਦੀ ਇੱਕੋ-ਇੱਕ ਪਸੰਦ ਹੈ ਤੇ ਦਰਸ਼ਕ ਵੀ ਇਹੀ ਚਾਹੁੰਦੇ ਹਨ।

ਪਰ ਉਹ ਇਸ ਰੁਝਾਨ ’ਤੇ ਕਹਿੰਦੀ ਹੈ, ‘‘ਜੇਕਰ ਦਰਸ਼ਕ ਸਾਨੂੰ ਉਤਸ਼ਾਹਿਤ ਕਰਨ ਤਾਂ ਪੰਜਾਬੀ ਸਿਨੇਮਾ ਵੀ ਕਈ ਮੁਸ਼ਕਲ ਵਿਸ਼ਿਆਂ ਨੂੰ ਛੂਹ ਸਕਦਾ ਹੈ।’’ ਘੱਟੋ-ਘੱਟ ਉਹ ਤਾਂ ਇਸ ਗੱਲ ਲਈ ਦ੍ਰਿੜ੍ਹ ਹੈ ਅਤੇ ਚਾਹੁੰਦੀ ਹੈ ਕਿ ਅੱਜ ਤੋਂ ਪੰਜ ਸਾਲਾਂ ਬਾਅਦ ਮੈਂਡੀ ਤੱਖੜ ਸਟੂਡੀਓਜ਼ ਮਨੋਰੰਜਨ ਅਤੇ ਸੁਨੇਹਾ ਦੇਣ ਵਾਲੀਆਂ ਫਿਲਮਾਂ ਲਈ ਜਾਣਿਆ ਜਾਵੇ।

Advertisement
Tags :
film industryMandy TakkharpollywoodpunjabPunjabi Actresses
Advertisement