ਮੰਦਿਰ ਸਭਾ ਨੇ 14 ਜੋੜਿਆਂ ਦੇ ਵਿਆਹ ਕਰਵਾਏ
09:05 AM Apr 20, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਅਪਰੈਲ
ਸ੍ਰੀ ਮਾਰਕੰਡੇਸ਼ਵਰ ਮੰਦਿਰ ਸਭਾ ਵੱਲੋਂ ਰਾਮ ਨੌਮੀ ਨੂੰ ਸਮਰਪਿਤ 60ਵਾਂ ਸਮੂਹਿਕ ਵਿਆਹ ਤੇ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ ਵੰਡਣ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਵਿੱਚ 14 ਨਵ-ਵਿਆਹੇ ਜੋੜਿਆ ਦਾ ਵਿਆਹ ਕਰਵਾਇਆ।
ਇਸ ਮੌਕੇ ਸ੍ਰੀ 1008 ਗੁਮਟੀ ਵਾਲੀ ਮਾਤਾ ਦੇਵਾ ਤੇ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਇਰੈਕਟਰ ਡਾ. ਗੁਣਤਾਸ ਸਿੰਘ ਗਿੱਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮਹਿਮਾਨ ਡਾ. ਗੁਣਤਾਸ ਸਿੰਘ ਗਿੱਲ ਨੇ ਸਭਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਵ- ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।
Advertisement
Advertisement