ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਡੀ ਅਹਿਮਦਗੜ੍ਹ: ਖੜ੍ਹੇ ਟਰਾਲੇ ਪਿੱਛੇ ਮੋਟਰਸਾੲੀਕਲ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ, ਤੀਜਾ ਜ਼ਖ਼ਮੀ

01:24 PM Jul 05, 2023 IST

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 5 ਜੁਲਾਈ
ਲੁਧਿਆਣਾ ਜ਼ਿਲ੍ਹੇ ਅਧੀਨ ਥਾਣਾ ਡੇਹਲੋਂ ਵਿੱਚ ਬੀਤੀ ਦੇਰ ਰਾਤ ਟਰਾਲੇ ਪਿੱਛੇ ਮੋਟਰਸਾੲੀਕਲ ਟਕਰਾੳੁਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗੲੀ ਤੇ ਇਕ ਜ਼ਖ਼ਮੀ ਹੋ ਗਿਆ। ਅਣਪਛਾਤੇ ਚਾਲਕ ਵਿਰੁੱਧ ਗਲਤ ਢੰਗ ਨਾਲ ਟਰਾਲਾ ਸੜਕ ’ਤੇ ਖੜਾ ਕਰਨ ’ਤੇ ਧੂਲਕੋਟ ਨਿਵਾਸੀ ਕਮਲਜੀਤ ਸਿੰਘ ਦੇ ਬਿਆਨਾਂ ’ਤੇ ਦਫਾ 304 ਏ, 283, 337, 338 ਅਤੇ 427 ਅਧੀਨ ਦਰਜ ਕੀਤਾ ਗਿਆ ਹੈ। ਐੱਸਐੱਚਓ ਪਰਮਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤ ਵਿਪਨਜੀਤ ਸਿੰਘ ਅਤੇ ਉਸ ਦੇ ਦੋਸਤ ਨਵੀਨ ਮੁਹੰਮਦ ਵਾਸੀ ਅਹਿਮਦਗੜ੍ਹ ਦੀ ਮੌਤ ਹੋ ਗੲੀ ਹੈ। ਉਨ੍ਹਾਂ ਦਾ ਤੀਸਰਾ ਸਾਥੀ ਸਰਫਰਾਜ਼ ਨਿਵਾਸੀ ਅਹਿਮਦਗੜ੍ਹ ਲੁਧਿਆਣਾ  ਗੰਭੀਰ ਜਖ਼ਮੀ ਹਾਲਤ ਵਿੱਚ ਦਾਖ਼ਲ ਹੈ। ਭਾਵੇਂ ਪੁਲੀਸ ਨੇ ਜਾਂਚ ਸ਼ੁਰੂ ਕਰਨੀ ਹੈ ਪਰ ਕਮਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਟਰਾਲੇ ਚਾਲਕ ਦੀ ਅਣਗਹਿਲੀ ਕਾਰਨ ਹਾਦਸਾ ਹੋਇਆ। ਤਿੰਨੇ ਦੋਸਤ ਪਿੰਡ ਪੋਹੀੜ ਤੋਂ ਘੁੰਗਰਾਨਾ ਜਾ ਕੇ ਵਾਪਸ ਖੁਸ਼ਕ ਬੰਦਰਗਾਹ ਵਾਲੀ ਸੜਕ ਤੋਂ ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ਵੱਲ ਵਾਪਿਸ ਆ ਰਹੇ ਹਨ ਕਿ ਉਨ੍ਹਾਂ ਦਾ ਮੋਟਰਸਾੲੀਕਲ ਟਰਾਲੇ ਦੇ ਹੇਠਾਂ ਜਾ ਵੜਿਆ। ਚਾਲਕ ਵਿਪਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਨਵੀਨ ਮੁਹੰਮਦ ਨੇ ਲੁਧਿਆਣਾ ਦੇ ਹਸਪਤਾਲ ਵਿੱਚ ਦਮ ਤੋੜਿਆ। ਮੌਕੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਖੇਤਰ ਵਿੱਚ ਭਾਰੇ ਵਾਹਨਾਂ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਜਿਹੜੇ ਮਿਸਤਰੀਆਂ ਕੋਲ ਆਪਣੀਆਂ ਵਰਕਸ਼ਾਪਾਂ ਵਿੱਚ ਪੂਰੀ ਥਾਂ ਨਹੀਂ, ਉਹ ਸੜਕਾਂ ਦੇ ਕੰਢੇ ਕਈ-ਕਈ ਘੰਟੇ ਵਾਹਨ ਖੜ੍ਹਾ ਕਰਕੇ ਕੰਮ ਕਰਦੇ ਹਨ, ਜਿਸ ਕਾਰਨ ਹਾਦਸੇ ਦਾ ਖਦਸ਼ਾ ਰਹਿੰਦਾ ਹੈ।

Advertisement

Advertisement
Tags :
ਅਹਿਮਦਗੜ੍ਹ:ਕਾਰਨਖੜ੍ਹੇਜ਼ਖ਼ਮੀਟਰਾਲੇਤੀਜਾਨੌਜਵਾਨਾਂਪਿੱਛੇਮੰਡੀਮੋਟਰਸਾੲੀਕਲਵੱਜਣ
Advertisement