ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਦੀਪ ਸਿੱਧੂ ਹੋਣਗੇ ਪਟਿਆਲਾ ਦੇ ਨਵੇਂ ਡੀਆਈਜੀ

06:36 AM Sep 26, 2024 IST
featuredImage featuredImage

ਖੇਤਰੀ ਪ੍ਰਤੀਨਿਧ
ਪਟਿਆਲਾ, 25 ਸਤੰਬਰ
ਆਈਪੀਐਸ ਮਨਦੀਪ ਸਿੰਘ ਸਿੱਧੂ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਤਾਇਨਾਤ ਕੀਤਾ ਗਿਆ। ਉਨ੍ਹਾਂ ਨੇ ਹਰਚਰਨ ਸਿੰਘ ਭੁੱਲਰ ਦੀ ਥਾਂ ਲਈ ਹੈ। ਪਹਿਲੀ ਜਨਵਰੀ 2024 ਨੂੰ ਇਹ ਅਹੁਦਾ ਸੰਭਾਲਣ ਵਾਲੇ ਸ੍ਰੀ ਭੁੱਲਰ ਦਾ ਇਥੋਂ ਬਠਿੰਡਾ ਰੇਂਜ ਦਾ ਤਬਾਦਲਾ ਹੋਇਆ ਹੈ। ਇਥੇ ਬਿਆਨ ਜਾਰੀ ਕਰਕੇ ਹਰਚਰਨ ਭੁੱਲਰ ਨੇ ਮਿਲੇ ਸਹਿਯੋਗ ਲਈ ਇਲਾਕਾ ਵਾਸੀਆਂ, ਪੁਲੀਸ ਤੇ ਸਿਵਲ ਪ੍ਰਸ਼ਾਸਨ ਸਮੇਤ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਇਸੇ ਦੌਰਾਨ ਜਿਥੇ ਹਰਚਰਨ ਭੁੱਲਰ ਪਹਿਲਾਂ ਪਟਿਆਲਾ ਦੇ ਐੱਸਐੱਸਪੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ, ਉਥੇ ਹੀ ਮਨਦੀਪ ਸਿੱਧੂ ਵੀ ਕਾਫੀ ਸਮਾਂ ਪਟਿਆਲਾ ’ਚ ਐੱਸਐੱਸਪੀ ਵਜੋਂ ਕਾਰਜਸ਼ੀਲ ਰਹੇ ਹਨ।

Advertisement

Advertisement