For the best experience, open
https://m.punjabitribuneonline.com
on your mobile browser.
Advertisement

ਮਨਦੀਪ ਮੱਲ੍ਹੀ ਬਣੀ ਹੰਸਾਵਾਲ ਦੀ ਸਰਪੰਚ

09:07 AM Oct 03, 2024 IST
ਮਨਦੀਪ ਮੱਲ੍ਹੀ ਬਣੀ ਹੰਸਾਵਾਲ ਦੀ ਸਰਪੰਚ
ਗੁਰੂ ਘਰ ਵਿੱਚ ਨਤਮਸਤਕ ਹੋਣ ਮੌਕੇ ਪਿੰਡ ਹੰਸਾਵਾਲ ਦੀ ਪੰਚਾਇਤ।
Advertisement

ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 2 ਅਕਤੂਬਰ
ਹਲਕਾ ਖਡੂਰ ਸਾਹਿਬ ਦੇ ਪਿੰਡ ਹੰਸਾਵਾਲਾ ਵਿੱਚ ਮਨਦੀਪ ਕੌਰ ਮੱਲ੍ਹੀ ਦੇ ਨਾਂ ’ਤੇ ਪਿੰਡ ਦੀ ਸਰਪੰਚ ਵਜੋਂ ਸਰਬਸੰਮਤੀ ਬਣੀ ਹੈ। ਪਿੰਡ ਵਾਸੀਆਂ ਸਮੁੱਚੇ ਨਗਰ ਦਾ ਇਕੱਠ ਕਰਦੇ ਹੋਏ ਸਰਪੰਚ ਦੇ ਉਮੀਦਵਾਰ ਲਈ ਰਣਜੀਤ ਸਿੰਘ ਰਾਂਝਾ ਦੇ ਪਰਿਵਾਰ ਵਿੱਚੋਂ ਮਨਦੀਪ ਕੌਰ ਦਾ ਨਾਮ ਪੇਸ਼ ਕੀਤਾ ਗਿਆ ਜਿਸ ਨੂੰ ਪਿੰਡ ਵਾਸੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ।ਪੰਚਾਇਤ ਵਿੱਚ ਸੱਤ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ’ਚ ਕੁਲਵਿੰਦਰ ਕੌਰ, ਰਵੀਸ਼ੇਰ ਸਿੰਘ, ਮੁਖਤਿਆਰ ਸਿੰਘ, ਕਰਤਾਰ ਸਿੰਘ ਮੱਲ੍ਹੀ, ਨਿਰਵੈਲ ਸਿੰਘ, ਸੁਖਰਾਜ ਕੌਰ ਅਤੇ ਪਲਵਿੰਦਰ ਕੌਰ ਨੂੰ ਮੈਂਬਰ ਚੁਣਿਆ ਗਿਆ ਹੈ। ਇਸ ਉਪਰੰਤ ਚੁਣੀ ਗਈ ਸਮੁੱਚੀ ਪੰਚਾਇਤ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਗਿਆ।
ਇਸ ਮੌਕੇ ਰਣਜੀਤ ਸਿੰਘ ਰਾਂਝਾ ਨੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਰਬਸੰਮਤੀ ਲਈ ਕਾਬਲ ਸਿੰਘ ਮੱਲ੍ਹੀ, ਹਰਦੀਪ ਸਿੰਘ ਲਾਟੂ ਤੇ ਵੀਰ ਸਿੰਘ ਸ਼ਾਹ ਵੱਲੋਂ ਅਹਿਮ ਰੋਲ ਨਿਭਾਇਆ ਗਿਆ ਹੈ। ਇਸ ਮੌਕੇ ਪੰਚਾਇਤ ਨੂੰ ਵਧਾਈ ਦੇਣ ਵਾਲਿਆਂ ’ਚ ਆਤਮਾ ਸਿੰਘ, ਰਸ਼ਾਲ ਸਿੰਘ ਗ੍ਰੰਥੀ, ਪਰਮਜੀਤ ਸਿੰਘ, ਮਲਕੀਤ ਸਿੰਘ ਨੰਬਰਦਾਰ, ਵੀਰ ਸਿੰਘ ਸ਼ਾਹ, ਬਲਰਾਜ ਸਿੰਘ, ਗੁਰਭੇਜ ਸਿੰਘ ਮੱਲ੍ਹੀ, ਕੈਪਟਨ ਦਿਲਬਾਗ ਸਿੰਘ, ਚਰਨਜੀਤ ਸਿੰਘ, ਮਰਹਾਜ ਸਿੰਘ ਮੱਲ੍ਹੀ ਸ਼ਾਮਲ ਸਨ।

Advertisement

ਬੈਰਮਪੁਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
ਹੁਸ਼ਿਆਰਪੁਰ: ਪਿੰਡ ਬੈਰਮਪੁਰ ਦੇ ਵਸਨੀਕਾਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਹੈ। ਜਾਣਕਾਰੀ ਮੁਤਾਬਕ ਨਰਿੰਦਰ ਕੌਰ ਨੂੰ ਸਰਪੰਚ ਚੁਣਿਆ ਗਿਆ ਜਦੋਂਕਿ ਜਸਵੰਤ ਕੌਰ, ਸੁਖਦੇਵ ਸਿੰਘ ਲਾਲੀ, ਮਨੋਹਰ ਸਿੰਘ, ਸਰਬਜੀਤ ਕੌਰ ਤੇ ਜਰਨੈਲ ਸਿੰਘ ਨੂੰ ਪੰਚ ਚੁਣਿਆ ਗਿਆ ਹੈ। ਸਮੂਹ ਪੰਚਾਇਤ ਮੈਂਬਰਾਂ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਪੰਚਾਇਤ ਨੇ ਅਹਿਦ ਲਿਆ ਕਿ ਉਹ ਇੱਕਜੁੱਟ ਹੋ ਕੇ ਕੰਮ ਕਰਨਗੇ। -ਪੱਤਰ ਪ੍ਰੇਰਕ

Advertisement

ਸਰਪੰਚਾਂ ਤੇ ਪੰਚਾਂ ਦੀ ਚੋਣ ਲਈ ਨਾਮਜ਼ਦਗੀਆਂ ਭਰੀਆਂ
ਸ਼ਾਹਕੋਟ: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਕੰਮ ਵਿੱਚ ਤੇਜ਼ੀ ਆ ਗਈ ਹੈ। ਮੰਗਲਵਾਰ ਸ਼ਾਮ ਤੱਕ ਬਲਾਕ ਸ਼ਾਹਕੋਟ ਅਤੇ ਲੋਹੀਆਂ ਖਾਸ ਵਿੱਚ ਸਰਪੰਚੀ ਲਈ 51 ਉਮੀਦਵਾਰਾਂ ਅਤੇ ਪੰਚਾਂ ਲਈ 128 ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫਸ਼ਰਾਂ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਚੋਣ ਅਧਿਕਾਰੀ/ਕਮ ਐੱਸਡੀਐੱਮ ਸ਼ਾਹਕੋਟ ਸ੍ਰੀਮਤੀ ਸ਼ੁਭੀ ਆਂਗਰਾ ਨੇ ਦੱਸਿਆ ਕਿ ਚੋਣ ਲੜਨ ਵਾਲਾ ਕੋਈ ਵੀ ਵਿਅਕਤੀ 4 ਅਕਤੂਬਰ ਤੱਕ ਆਪਣਾ ਨਾਮਜ਼ਦਗੀ ਪੱਤਰ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਦਾਖਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ 5 ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਚੋਣ ਨਾ ਲੜਨ ਵਾਲਾ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ। -ਪੱਤਰ ਪ੍ਰੇਰਕ

Advertisement
Author Image

Advertisement