ਤਲਵਾਰਬਾਜ਼ੀ ਮੁਕਾਬਲੇ ’ਚ ਮਨਬੀਰ ਸਿੰਘ ਜੇਤੂ
07:58 AM Aug 29, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 28 ਅਗਸਤ
ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਦੇ ਵਿਦਿਆਰਥੀ ਮਨਬੀਰ ਸਿੰਘ ਨੇ ਤਲਵਾਰਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਠਾਕੁਰ ਪ੍ਰਵੀਨ ਸਿੰਘ ਨੇ ਦੱਸਿਆ ਕਿ ਸੱਤਵੀਂ ਜਮਾਤ ਦੇ ਵਿਦਿਆਰਥੀ ਮਨਬੀਰ ਸਿੰਘ ਪੁੱਤਰ ਮਨਜੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਫੈਂਸਿੰਗ ਮੁਕਾਬਲੇ ਵਿੱਚ ਅੰਡਰ 14 ਵਰਗ ਤਹਿਤ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਨਵੀਰ ਸਿੰਘ ਦੀ ਸਿਲੈਕਸ਼ਨ ਕੇਂਦਰ ਸਰਕਾਰ ਦੇ ‘ਪ੍ਰਾਜੈਕਟ ਖੇਲ੍ਹੋ ਇੰਡੀਆ’ ਲਈ ਹੋ ਗਈ ਹੈ। ਹੁਣ ਇਹ ਵਿਦਿਆਰਥੀ ਐਨਆਈਏਐਸ ਪਟਿਆਲਾ ਵਿੱਚ ਟਰੇਨਿੰਗ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀ ਹੁਣ ਤੱਕ ਨੈਸ਼ਨਲ ਪੱਧਰ ’ਤੇ ਅੰਡਰ 12 ਗੋਲਡ ਅਤੇ ਅੰਡਰ 14 ਸਿਲਵਰ ਤੇ ਕਾਂਸੇ ਦੇ ਮੈਡਲ ਜਿੱਤ ਚੁੱਕਾ ਹੈ। ਵਾਈਸ ਚੇਅਰਪਰਸਨ ਦਿਲਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।
Advertisement
Advertisement