For the best experience, open
https://m.punjabitribuneonline.com
on your mobile browser.
Advertisement

ਝੰਡੀ ਦੀ ਕੁਸ਼ਤੀ ਮਾਨਾ ਡੂਮਛੇੜੀ ਨੇ ਜਿੱਤੀ

09:16 AM Mar 17, 2024 IST
ਝੰਡੀ ਦੀ ਕੁਸ਼ਤੀ ਮਾਨਾ ਡੂਮਛੇੜੀ ਨੇ ਜਿੱਤੀ
ਖੇਡ ਮੇਲੇ ਦੌਰਾਨ ਜੇਤੂ ਟੀਮ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਪ੍ਰਬੰਧਕ ਤੇ ਕਮੇਟੀ ਮੈਂਬਰ। -ਫੋਟੋ: ਨੌਗਾਵਾਂ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 16 ਮਾਰਚ
ਬਲਾਕ ਭੁਨਰਹੇੜੀ ਦੇ ਪਿੰਡ ਹਾਜੀਪੁਰ ਵਿੱਚ ਬਾਬਾ ਹੀਰਾ ਦਾਸ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਰਾਗੀ ਤੇ ਢਾਡੀ ਸਿੰਘਾਂ ਨੇ ਕਥਾ ਕੀਰਤਨ ਕੀਤਾ। ਧਾਰਮਿਕ ਸਮਾਗਮ ਤੋਂ ਬਾਅਦ ਕਬੱਡੀ ਅਤੇ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਦੌਰਾਨ ਬਹੁਤ ਸਾਰੀਆਂ ਟੀਮਾਂ ਅਤੇ ਪਹਿਲਵਾਨਾਂ ਨੇ ਹਿੱਸਾ ਲਿਆ। ਖੇਡਾਂ ਦੌਰਾਨ ਮੁੰਡਿਆਂ ਦੇ ਕਬੱਡੀ ਦੇ ਮੈਚ ਵਿੱਚ ਪਿੰਡ ਸ਼ਾਦੀਹਰੀ ਦੀ ਟੀਮ ਨੇ ਫਾਈਨਲ ਮੈਚ ’ਚ ਬਲਬੇੜਾ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਕੁੜੀਆਂ ਦੀ ਕਬੱਡੀ ਦੇ ਮੈਚ ਵਿੱਚ ਜੈਬਰਾ-1 ਦੀ ਟੀਮ ਨੇ ਜੈਬਰਾ-2 ਦੀ ਟੀਮ ਨੂੰ ਹਰਾ ਕੇ 4100 ਰੁਪਏ ਦਾ ਇਨਾਮ ਜਿੱਤਿਆ।
ਇਸ ਤੋਂ ਇਲਾਵਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਵਿੱਚ ਝੰਡੀ ਦੀ ਕੁਸ਼ਤੀ ਮਾਨਾ ਡੂਮਛੇੜੀ ਨੇ ਜਿੱਤ ਕੇ 15 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਦੂਜੀ 11 ਹਜ਼ਾਰ ਰੁਪਏ ਦੀ ਝੰਡੀ ਮਨਪ੍ਰੀਤ ਸਿੰਘ ਰਾਜੂਖੇੜੀ ਨੇ ਜਿੱਤੀ। ਇਸ ਮੇਲੇ ਦੌਰਾਨ ਹਰਵਿੰਦਰ ਸਿੰਘ ਰੋਸਾ, ਅਰਸ਼ਦੀਪ ਸਿੰਘ ਰੋਸਾ, ਚਰਨਜੀਤ ਸਿੰਘ ਰੋਸਾ, ਜਗਮੀਤ ਸਿੰਘ ਰੋਸਾ, ਮਨਪ੍ਰੀਤ ਰੋਸਾ, ਗੋਰਾ ਰੋਸਾ, ਗੁਰਜੰਟ ਭੁੱਲਰ ਸਾਰੇ ਯੂ.ਐਸ.ਏ..ਅਤੇ ਸੰਦੀਪ, ਅੰਮ੍ਰਿਤਪਾਲ ਦੋਵੇਂ ਕੈਨੇਡਾ ਨੇ ਖੇਡ ਮੇਲੇ ਲਈ ਭਾਰੀ ਮਦਦ ਭੇਜੀ ਹੈ। ਇਸ ਦੌਰਾਨ ਤਰਲੋਕ ਸਿੰਘ ਹਾਜੀਪੁਰ ਵੱਲੋਂ ਮੁੰਡੇ ਤੇ ਕੁੜੀਆਂ ਵਿੱਚੋਂ ਵਧੀਆਂ ਜਾਫੀ ਅਤੇ ਰੇਡਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।

Advertisement

Advertisement
Author Image

sanam grng

View all posts

Advertisement
Advertisement
×