ਸ਼ਰਦ ਪਵਾਰ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਪੁਣੇ ਤੋਂ ਫੜਿਆ
06:21 PM Jun 23, 2023 IST
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੂੰ ਕਥਿਤ ਤੌਰ ‘ਤੇ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲੀਸ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਮੁਲਜ਼ਮ ਸਾਗਰ ਬਰਵੇ ਪ੍ਰਾਈਵੇਟ ਫਰਮ ਦੇ ਡੇਟਾ ਫੀਡਿੰਗ ਸੈਕਸ਼ਨ ਵਿੱਚ ਕੰਮ ਕਰਦਾ ਹੈ। ਅਧਿਕਾਰੀ ਨੇ ਦੱਸਿਆ,’ਮੁੰਬਈ ਕਰਾਈਮ ਬਰਾਂਚ ਬਰਵੇ ਨੂੰ ਮੁੰਬਈ ਲੈ ਆਈ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਮੰਗਲਵਾਰ ਤੱਕ ਉਸ ਦਾ ਪੁਲੀਸ ਰਿਮਾਂਡ ਦੇ ਦਿੱਤਾ। ਐਨਸੀਪੀ ਨੇ ਨੌਂ ਜੂਨ ਨੂੰ 82 ਸਾਲਾਂ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਵਹਿਮਾਂ ਭਰਮਾਂ ਵਿਰੋਧੀ ਕਾਰਕੁਨ ਨਰਿੰਦਰ ਦਾਭੋਲਕਰ ਵਾਂਗ ਮਾਰਨ ਦੀ ਧਮਕੀ ਦਾ ਸੁਨੇਹਾ ਮਿਲਣ ਦਾ ਦਾਅਵਾ ਕੀਤਾ ਸੀ। -ਪੀਟੀਆਈ
Advertisement
Advertisement