For the best experience, open
https://m.punjabitribuneonline.com
on your mobile browser.
Advertisement

ਮਨੁੱਖ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ: ਸਾਈਮਨ ਸਟੀਲ

07:12 AM Apr 11, 2024 IST
ਮਨੁੱਖ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ  ਸਾਈਮਨ ਸਟੀਲ
Advertisement

ਆਕਸਫੋਰਡ, 10 ਅਪਰੈਲ
ਸੰਯੁਕਤ ਰਾਸ਼ਟਰ ਜਲਵਾਯੂ ਏਜੰਸੀ ਦੇ ਮੁਖੀ ਨੇ ਅੱਜ ਕਿਹਾ ਕਿ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਰਾਹ ਵਿੱਚ ਵੱਡੀ ਪੱਧਰ ’ਤੇ ਅੜਿੱਕਾ ਡਾਹ ਕੇ ਮਨੁੱਖਤਾ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ ਹਨ ਅਤੇ ਇਸ ਵੱਡੀ ਤਬਦੀਲੀ ਲਈ ਫੰਡ ਇਕੱਠਾ ਕਰਨ ਸਬੰਧੀ ਕਾਰਵਾਈ ਕਰਨ ਵਾਸਤੇ ਵੀ ਬਹੁਤ ਘੱਟ ਸਮਾਂ ਹੈ।
ਦੁਨੀਆ ਦੀਆਂ ਸਰਕਾਰਾਂ ਕੋਲ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਰੋਕਣ ਲਈ ਨਵੀਆਂ ਤੇ ਮਜ਼ਬੂਤ ਯੋਜਨਾਵਾਂ ਬਣਾਉਣ ਵਾਸਤੇ 2025 ਤੱਕ ਦੀ ਮੋਹਲਤ ਹੈ। ਵਿਸ਼ਵ ਦੀ ਤਕਰੀਬਨ ਅੱਧੀ ਆਬਾਦੀ ਇਸ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਵੋਟਾਂ ਪਾਉਣ ਜਾ ਰਹੀ ਹੈ ਅਤੇ ਇਸੇ ਮਹੀਨੇ ਦੇ ਅਖ਼ੀਰ ਵਿੱਚ ਵਾਸ਼ਿੰਗਟਨ ਵਿੱਚ ਅਹਿਮ ਆਲਮੀ ਵਿੱਤੀ ਮੀਟਿੰਗਾਂ ਹੋਣ ਜਾ ਰਹੀਆਂ ਹਨ।
ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਚਿਤਾਵਨੀ ਡਰਾਮੇਬਾਜ਼ੀ ਲੱਗ ਸਕਦੀ ਹੈ ਪਰ ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਕਦਮ ਉਠਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਨਵੀਂ ਪੀੜ੍ਹੀ ਦੀਆਂ ਕੌਮੀ ਜਲਵਾਯੂ ਯੋਜਨਾਵਾਂ ਰਾਹੀਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣ ਦਾ ਮੌਕਾ ਹੈ।’’ ਉਹ ਲੰਡਨ ਵਿੱਚ ਚੈਟਮ ਹਾਊਸ ਵਿੱਚ ਭਾਸ਼ਣ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਸਬੰਧੀ ਉਪਰਾਲੇ ਕਰਨਾ ਸਿਰਫ਼ ਤਾਕਤਵਰ ਲੋਕਾਂ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸਲ ਵਿੱਚ ਕਿਨ੍ਹਾਂ ਕੋਲ ਇਹ ਦੁਨੀਆ ਬਚਾਉਣ ਲਈ ਦੋ ਸਾਲ ਦਾ ਸਮਾਂ ਹੈ? ਜਵਾਬ ਹੈ ਇਸ ਗ੍ਰਹਿ ਦੇ ਹਰੇਕ ਵਿਅਕਤੀ ਕੋਲ।’’ ਸਟੀਲ ਨੇ ਕਿਹਾ, ‘‘ਸਮਾਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਚਾਹੁੰਦੇ ਹਨ ਕਿ ਜਲਵਾਯੂ ਨੂੰ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਕਿਉਂਕਿ ਉਹ ਮਹਿਸੂਸ ਕਰ ਰਹੇ ਹਨ ਕਿ ਜਲਵਾਯੂ ਸੰਕਟ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਘਰ ਦੇ ਬਜਟ ਨੂੰ ਪ੍ਰਭਾਵਿਤ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਫ਼ਸਲਾਂ ਤਬਾਹ ਹੋ ਰਹੀਆਂ ਹਨ, ਸੋਕਾ ਵਧ ਰਿਹਾ ਹੈ, ਇਸ ਵਾਸਤੇ ਜ਼ਹਿਰੀਲੀਆਂ ਗੈਸਾਂ ਦਾ ਨਿਕਾਸ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।’’ ਅਮਰੀਕਾ ਸਰਕਾਰ ਦੇ ਪਿਛਲੇ ਸਾਲ ਹਵਾ ’ਚ ਕਾਰਬਨ ਡਾਇਆਕਸਾਈਡ ਤੇ ਮੀਥੇਨ ਗੈਸਾਂ ਦਾ ਪੱਧਰ ਸਭ ਤੋਂ ਵੱਧ ਸੀ। ਹਾਲਾਂਕਿ, ਵਿਗਿਆਨੀਆਂ ਦਾ ਅਨੁਮਾਨ ਸੀ ਕਿ ਵਿਸ਼ਵ ’ਚ ਕਾਰਬਨ ਡਾਇਆਕਸਾਈਡ ਦੇ ਨਿਕਾਸ ਵਿੱਚ 1.1 ਫੀਸਦ ਦਾ ਵਾਧਾ ਹੋਇਆ ਹੈ। ਆਲਮੀ ਤਾਪਮਾਨ ਨਿਗਰਾਨੀ ਸਮੂਹਾਂ ਨੇ ਕਿਹਾ ਕਿ ਲੰਘਿਆ ਵਰ੍ਹਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×