ਟਰੈਕਟਰ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
08:05 AM Dec 03, 2024 IST
ਏਲਨਾਬਾਦ (ਜਗਤਾਰ ਸਮਾਲਸਰ):
Advertisement
ਹਨੂੰਮਾਨਗੜ੍ਹ ਰੋਡ ’ਤੇ ਸਥਿਤ ਪਿੰਡ ਕਾਸੀ ਕਾ ਬਾਸ ਕੋਲ ਬੀਤੀ ਰਾਤ ਇੱਕ ਅਣਪਛਾਤੇ ਵਾਹਨ ਨੇ ਇੱਕ ਟਰੈਕਟਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ’ਤੇ ਬੈਠਾ ਵਿਅਕਤੀ ਸੜਕ ’ਤੇ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਦਰ ਰਾਮ ਪੁੱਤਰ ਬਿਰਜ ਲਾਲ ਵਾਸੀ ਥਾਲੜਕਾ (ਹਨੂੰਮਾਨਗੜ੍ਹ) ਅਤੇ ਆਸਾ ਰਾਮ ਪੁੱਤਰ ਸੁਰਜਾ ਰਾਮ ਟਰੈਕਟਰ ’ਤੇ ਸਵਾਰ ਹੋ ਕੇ ਏਲਨਾਬਾਦ ਤੋਂ ਆਪਣੇ ਪਿੰਡ ਥਾਲੜਕਾ ਜਾ ਰਹੇ ਸਨ ਕਿ ਪਿੰਡ ਕਾਸੀ ਕਾ ਬਾਸ ਕੋਲ ਇੱਕ ਅਣਪਛਾਤੇ ਵਾਹਨ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਦੇ ਮਡਗਾਰਡ ’ਤੇ ਬੈਠਾ ਆਸਾ ਰਾਮ ਸੜਕ ’ਤੇ ਡਿੱਗ ਪਿਆ ਅਤੇ ਟਰਾਲੀ ਦਾ ਟਾਇਰ ਉਸ ਉੱਪਰੋਂ ਲੰਘ ਗਿਆ। ਘਟਨਾ ਦੌਰਾਨ ਆਸਾ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement