ਔਰਤ ਦਾ ਪਰਸ ਖੋਹ ਕੇ ਭੱਜਣ ਵਾਲੇ ਕਾਬੂ
06:59 AM Jan 09, 2025 IST
ਪੱਤਰ ਪ੍ਰੇਰਕ
ਟੋਹਾਣਾ, 8 ਜਨਵਰੀ
ਬੱਸ ਵਿੱਚੋਂ ਔਰਤ ਦੇ ਬੈਗ ਵਿੱਚੋਂ ਪਰਸ ਕੱਢ ਕੇ ਫ਼ਰਾਰ ਹੁੰਦੇ ਦੋ ਚੋਰਾਂ ਨੂੰ ਮੌਕੇ ’ਤੇ ਕਾਬੂੁ ਕਰ ਲਿਆ ਤੇ ਪੁਲੀਸ ਹਵਾਲੇ ਕਰਨ ’ਤੇ ਔਰਤ ਦਾ ਪਰਸ ਵੀ ਬਰਾਮਦ ਹੋ ਗਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਪਿੰਡ ਧਮਤਾਨ ਸਾਹਿਬ ਦੇ ਮਿਠੁਨ ਤੇ ਭਿਵਾਨੀ ਦੇ ਰਾਜਿੰਦਰ ਵਜੋਂ ਹੋਈ। ਟੋਹਾਣਾ ਦੀ ਭੂਨਾ ਰੋਡ ਦੀ ਰਹਿਣ ਵਾਲੀ ਔਰਤ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਮੂਨਕ ਤੋਂ ਟੋਹਾਣਾ ਆ ਰਹੀ ਸੀ। ਜਦੋਂ ਬੱਸ ਟੋਹਾਣਾ ਦੇ ਮੈਡੀਕਲ ਐਨਕਲੇਵ ਏਰੀਆ ਪੁੱਜੀ ਤਾਂ ਦੋ ਵਿਅਕਤੀ ਔਰਤ ਦੇ ਬੈਗ ਵਿੱਚੋਂ ਛੋਟਾ ਪਰਸ ਕੱਢ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਔਰਤ ਦੇ ਰੌਲਾ ਪਾਉਣ ’ਤੇ ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਦੋਵਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਮੁਲਜ਼ਮਾਂ ਤੋਂ ਔਰਤ ਦਾ ਪਰਸ ਬਰਾਮਦ ਕਰਕੇ ਉਸ ਨੂੰ ਵਾਪਸ ਦਿਵਾਇਆ ਤੇ ਦੋਹਾਂ ਵਿਰੁੱਧ ਕੇਸ ਦਰਜ ਕਰ ਲਿਆ।
Advertisement
Advertisement