For the best experience, open
https://m.punjabitribuneonline.com
on your mobile browser.
Advertisement

ਗੋਲੀ ਮਾਰ ਕੇ ਮੈਨੇਜਰ ਤੋਂ ਨਕਦੀ ਵਾਲਾ ਬੈਗ ਖੋਹਣ ਵਾਲੇ ਕਾਬੂ

05:48 AM Jan 24, 2025 IST
ਗੋਲੀ ਮਾਰ ਕੇ ਮੈਨੇਜਰ ਤੋਂ ਨਕਦੀ ਵਾਲਾ ਬੈਗ ਖੋਹਣ ਵਾਲੇ ਕਾਬੂ
ਜਲੰਧਰ ਪੁਲੀਸ ਦੀ ਹਿਰਾਸਤ ’ਚ ਮੁਲਜ਼ਮ।
Advertisement

ਹਤਿੰਦਰ ਮਹਿਤਾ
ਜਲੰਧਰ, 23 ਜਨਵਰੀ
ਕਮਿਸ਼ਨਰੇਟ ਪੁਲੀਸ ਨੇ ਪੈਟਰੋਲ ਪੰਪ ਦੇ ਮੇਨੇਜਰ ਨੂੰ ਗੋਲੀ ਮਾਰ ਕੇ ਪੈਸਿਆਂ ਵਾਲਾ ਬੈਗ ਖੋਹਣ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ, ਭੋਗਪੁਰ ਨੇੜੇ ਪੈਟਰੋਲ ਪੰਪ ਅਤੇ ਦੂਜੀ ਐੱਚ.ਐੱਮ.ਵੀ. ਕਾਲਜ ਨੇੜੇ ਲੁੱਟ ਦੀਆਂ ਦੋ ਘਟਨਾਵਾਂ ਦੀ ਜਾਂਚ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਆਦਮਪੁਰ ਪੁਲੀਸ ਸਟੇਸ਼ਨ ਅਤੇ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਐੱਫਆਈਆਰਜ਼ ਦਰਜ ਕੀਤੀਆਂ ਸਨ। ਸਵਪਨ ਸ਼ਰਮਾ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਮਨਪ੍ਰੀਤ ਸਿੰਘ ਉਰਫ ਮੰਨੀ, ਨਿਤੀਸ਼ ਮਹੇ ਉਰਫ ਨੀਤੀ ਅਤੇ ਵਿਵੇਕ, ਜਿਨ੍ਹਾਂ ਵਿੱਚੋਂ ਵਿਵੇਕ ਨਾਬਾਲਗ ਸੀ, ਨੂੰ ਸ਼ਿਮਲਾ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਬਾਅਦ ’ਚ ਪੁਲੀਸ ਨੇ ਇਸ ਮਾਮਲੇ ’ਚ ਸ਼ਾਮਲ ਨਵਾਬ ਸਿੰਘ ਅਤੇ ਸੁਰੇਸ਼ ਵਾਜਪਾਈ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 10 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਲੁੱਟ ਦੀ 2 ਲੱਖ ਰੁਪਏ ਦੀ ਨਕਦੀ ਸਮੇਤ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇੱਕ ਪਿਸਤੌਲ ਸਮੇਤ ਮੈਗਜ਼ੀਨ ਅਤੇ ਰੌਂਦ ਬਰਾਮਦ ਹੋਇਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Advertisement

ਪਸ਼ੂ ਚੋਰੀ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਪੱਤਰ ਪ੍ਰੇਰਕ): ਪਤਾਰਾ ਪੁਲੀਸ ਨੇ ਇਲਾਕੇ ’ਚ ਪਸ਼ੂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੀਆਂ 5 ਭੇਡਾਂ ਅਤੇ ਚੋਰੀ ਦੀ ਵਾਰਦਾਤ ’ਚ ਵਰਤੀਆਂ ਗਈਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਉਪ ਪੁਲੀਸ ਕਪਤਾਨ ਸਬ-ਡਿਵੀਜ਼ਨ ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ 19 ਜਨਵਰੀ 2025 ਨੂੰ ਗੁਰਦੀਪ ਸਿੰਘ ਵਾਸੀ, ਸਲੇਮਪੁਰ ਨੰਗਲ, ਥਾਣਾ ਬਨੂੜ, ਜ਼ਿਲ੍ਹਾ ਮੁਹਾਲੀ ਨੇ ਥਾਣਾ ਪਤਾਰਾ ਵਿੱਚ ਲਿਆਕਤ ਅਲੀ, ਰਾਂਝਾ ਅਲੀ ਤੇ ਸ਼ੌਕਤ ਅਲੀ ਵਾਸੀ ਰਾਣੀਪੁਰ, ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਉਸ ਦੀਆਂ ਪੰਜ ਭੇਡਾਂ ਚੋਰੀ ਕਰਨ ਸਬੰਧੀ ਸ਼ਿਕਾੲਤ ਦਰਜ ਕਰਵਾਈ ਸੀ। ਇਸ ਮਗਰੋਂ ਪੁਲੀਸ ਟੀਮ ਨੇ ਥਾਣਾ ਪਤਾਰਾ ਵਿੱਚ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਲਿਆਕਤ ਅਲੀ ਵਾਸੀ ਰਾਣੀਪੁਰ ਥਾਣਾ ਰਾਵਲਪਿੰਡੀ, ਜ਼ਿਲ੍ਹਾ ਕਪੂਰਥਲਾ ਤੇ ਤੇਗ ਅਲੀ ਵਾਸੀ ਬੋਹਾਨੀ, ਥਾਣਾ ਰਾਵਲਪਿੰਡੀ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।

Advertisement

Advertisement
Author Image

sukhwinder singh

View all posts

Advertisement