ਲੜਕੀ ਦੀ ਜਾਅਲੀ ਇੰਸਟਾਗ੍ਰਾਮ ਆਈਡੀ ਬਣਾਉਣ ਵਾਲਾ ਕਾਬੂ
06:03 AM Jan 10, 2025 IST
ਪੱਤਰ ਪ੍ਰੇਰਕ
ਪਠਾਨਕੋਟ, 9 ਜਨਵਰੀ
ਜ਼ਿਲ੍ਹਾ ਪਠਾਨਕੋਟ ਵਿੱਚ ਪੁਲੀਸ ਕੋਲ ਇੱਕ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਕਿ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਉਸ ਦੀ ਜਾਅਲੀ ਇੰਸਟਾਗ੍ਰਾਮ ਆਈਡੀ ਰਾਹੀਂ ਗਲਤ ਮੈਸੇਜ ਭੇਜ ਕੇ ਸਮਾਜ ਵਿੱਚ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਦਰਖਾਸਤ ਦੀ ਪੜਤਾਲ ਥਾਣਾ ਸਾਈਬਰ ਕਰਾਈਮ ਪਠਾਨਕੋਟ ਵੱਲੋਂ ਕੀਤੀ ਗਈ, ਜਾਅਲੀ ਇੰਸਟਾਗ੍ਰਾਮ ਆਈਡੀ ਦੀ ਜਾਣਕਾਰੀ ਹਾਸਲ ਕਰਕੇ ਗੁਰਪ੍ਰੀਤ ਸਿੰਘ ਵਾਸੀ ਨੌਸ਼ਹਿਰਾ ਨਲਬੰਦਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਸ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਵਰਤੇ ਮੋਬਾਈਲ ਫੋਨ ਨੂੰ ਬਰਾਮਦ ਕਰ ਲਿਆ ਗਿਆ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ’ਤੇ ਜਾਅਲੀ ਆਈਡੀਜ਼ ਬਣਾ ਕੇ ਗਲਤ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Advertisement
Advertisement