ਨਰਾਇਣਗੜ੍ਹ ਵਿੱਚ ਔਰਤਾਂ ਲਈ ਮੈਮੋਗ੍ਰਾਫੀ ਕੈਂਪ ਲਾਇਆ
ਪੱਤਰ ਪ੍ਰੇਰਕ
ਨਰਾਇਣਗੜ੍ਹ, 30 ਅਗਸਤ
ਰੋਟਰੀ ਕਲੱਬ ਨਰਾਇਣਗੜ੍ਹ ਵੱਲੋਂ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ ਔਰਤਾਂ ਲਈ ਮੁਫ਼ਤ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਕਰਨ ਸਾਹਨੀ ਨੇ ਦੱਸਿਆ ਕਿ ਔਰਤਾਂ ਵਿੱਚ ਵੱਧ ਰਹੇ ਛਾਤੀ ਦੇ ਕੈਂਸਰ ਦੇ ਮੱਦੇਨਜ਼ਰ ਕਲੱਬ ਵੱਲੋਂ 50 ਔਰਤਾਂ ਦੇ ਸ਼ੂਗਰ, ਬੀਪੀ ਅਤੇ ਮੈਮੋਗ੍ਰਾਫੀ ਦੇ ਮੁਫ਼ਤ ਟੈਸਟ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਨਰਾਇਣਗੜ੍ਹ ਵਿੱਚ ਲਗਾਇਆ ਗਿਆ ਇਹ ਪਹਿਲਾ ਕੈਂਪ ਹੈ। ਕੈਂਪ ਵਿੱਚ 50 ਤੋਂ ਵੱਧ ਔਰਤਾਂ ਨੇ ਮੈਮੋਗ੍ਰਾਫੀ ਟੈਸਟ ਕਰਵਾਏ। ਜ਼ਿਕਰਯੋਗ ਹੈ ਕਿ ਸੋਹਾਣਾ ਹਸਪਤਾਲ ਨੇ ਬੱਸ ਵਿੱਚ ਮੈਮੋਗ੍ਰਾਫੀ ਟੈਸਟ ਲਈ ਪੂਰਾ ਸੈੱਟਅੱਪ ਲਗਾਇਆ ਸੀ ਜਿਸ ਵਿੱਚ ਔਰਤਾਂ ਦੇ ਛਾਤੀਆਂ ਦੀ ਜਾਂਚ ਕੀਤੀ ਗਈ ਸੀ।
ਸਕੱਤਰ ਜਸ਼ਨ ਢੀਂਗਰਾ ਨੇ ਦੱਸਿਆ ਕਿ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਛਾਤੀ ਦੇ ਕੈਂਸਰ ਦੀ ਜਾਂਚ ਲਈ ਕੈਂਪ ਲਗਾਇਆ ਗਿਆ ਹੈ।
ਡਾ. ਸ਼ਿਵਾਨੀ ਮਲਹੋਤਰਾ ਨੇ ਦੱਸਿਆ ਕਿ ਔਰਤਾਂ ਨੂੰ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। ਅਸ਼ੋਕ ਕਾਲੜਾ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਉਨ੍ਹਾਂ ਗਰੀਬ ਔਰਤਾਂ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਇਸ ਟੈਸਟ ਲਈ ਹਸਪਤਾਲ ਨਹੀਂ ਪਹੁੰਚ ਪਾਉਂਦੀਆਂ। ਇਸ ਮੌਕੇ ਕਲੱਬ ਦੇ ਖਜ਼ਾਨਚੀ ਚਿਰਾਗ ਗੁਪਤਾ, ਸਹਿ ਸਕੱਤਰ ਗਰਿਮਾ ਡਾਂਗ, ਇਤਿਕਾ ਸੂਦ, ਪਾਰਸ ਚਾਨਣਾ, ਪਿਊਸ਼ ਡੰਗ, ਰਾਹੁਲ ਚਾਨਣਾ, ਵਰਿੰਦਰ ਪਿਪਲਾਨੀ, ਅਸ਼ੋਕ ਕਾਲੜਾ, ਹਰਪ੍ਰੀਤ ਸਿੰਘ, ਮਨੀਸ਼ ਅਗਰਵਾਲ, ਚਿਰਾਗ ਪਿਪਲਾਨੀ, ਰੋਹਿਤ ਗੁਪਤਾ ਚੇਅਰਮੈਨ ਰੂਰਲ ਹੈਲਥ, ਅਸ਼ਵਨੀ ਸਾਹਨੀ ਆਦਿ ਹਾਜ਼ਰ ਸਨ।