For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਪ੍ਰਤੀ ਨਰਮ ਰੁਖ਼ ਰੱਖਣ ਵਾਲੀ ‘ਮਜਬੂਰ ਸਰਕਾਰ’ ਚਾਹੁੰਦੀ ਹੈ ਮਮਤਾ: ਨੱਢਾ

06:57 AM Apr 29, 2024 IST
ਅਤਿਵਾਦੀਆਂ ਪ੍ਰਤੀ ਨਰਮ ਰੁਖ਼ ਰੱਖਣ ਵਾਲੀ ‘ਮਜਬੂਰ ਸਰਕਾਰ’ ਚਾਹੁੰਦੀ ਹੈ ਮਮਤਾ  ਨੱਢਾ
Advertisement

ਬਹਿਰਾਮਪੁਰ/ਰਾਣਾਘਾਟ, 28 ਅਪਰੈਲ
ਭਾਜਪਾ ਪ੍ਰਧਾਨ ਜੇ ਪੀ ਨੱਢਾ ਮੁਤਾਬਕ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਕੇਂਦਰ ’ਚ ਅਜਿਹੀ ਸਰਕਾਰ ਚਾਹੁੰਦੀ ਹੈ ਜਿਸ ਦਾ ਅਤਿਵਾਦ ਪ੍ਰਤੀ ਰੁਖ਼ ਨਰਮ ਹੋਵੇ। ਪੱਛਮੀ ਬੰਗਾਲ ਦੇ ਬਹਿਰਾਮਪੁਰ ਅਤੇ ਰਾਣਾਘਾਟ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਦਾਅਵਾ ਕੀਤਾ ਕਿ ਮਮਤਾ ਦੀ ਅਗਵਾਈ ਹੇਠਲੀ ਟੀਐੱਮਸੀ ਸਰਕਾਰ ਭ੍ਰਿਸ਼ਟਾਚਾਰ, ਫਿਰੌਤੀ, ਤੁਸ਼ਟੀਕਰਨ ਅਤੇ ਵਿਤਕਰੇ ਕਰਨ ਲਈ ਜਾਣੀ ਜਾਂਦੀ ਹੈ। ‘ਅਸੀਂ ਕੇਂਦਰ ’ਚ ਮਜ਼ਬੂਤ ਸਰਕਾਰ ਚਾਹੁੰਦੇ ਹਾਂ ਪਰ ਮਮਤਾ ਬੈਨਰਜੀ ‘ਮਜਬੂਰ ਸਰਕਾਰ’ ਦੇ ਪੱਖ ’ਚ ਹੈ। ਉਹ ਦਿੱਲੀ ’ਚ ਅਜਿਹੀ ਸਰਕਾਰ ਬਣਾਉਣਾ ਚਾਹੁੰਦੀ ਹੈ ਜੋ ਤੁਸ਼ਟੀਕਰਨ, ਭ੍ਰਿਸ਼ਟਾਚਾਰ, ਵਿਤਕਰੇ ’ਚ ਸ਼ਾਮਲ ਹੋਵੇ ਅਤੇ ਅਤਿਵਾਦੀਆਂ ਨਾਲ ਹਮਦਰਦੀ ਰੱਖੇ।’ ਉਨ੍ਹਾਂ ਟੀਐੱਮਸੀ ’ਤੇ ਨਾਗਰਿਕਤਾ ਸੋਧ ਐਕਟ (ਸੀਏਏ) ਬਾਰੇ ਕੂੜ ਪ੍ਰਚਾਰ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਨਾਲ ਕਿਸੇ ਦੀ ਨਾਗਰਿਕਤਾ ਨਹੀਂ ਜਾਵੇਗੀ। ਸਕੂਲ ਭਰਤੀ ਘੁਟਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਕਈ ਘੁਟਾਲਿਆਂ ’ਚ ਫਸੀ ਹੋਈ ਹੈ ਅਤੇ ਅਧਿਆਪਕ ਭਰਤੀ ਘੁਟਾਲੇ ਨੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਸੰਦੇਸ਼ਖਲੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਹੋਣ ਦੇ ਬਾਵਜੂਦ ਮਮਤਾ ਬੈਨਰਜੀ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×