For the best experience, open
https://m.punjabitribuneonline.com
on your mobile browser.
Advertisement

ਸੀਏਏ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਮਮਤਾ: ਸ਼ਾਹ

07:24 AM Apr 11, 2024 IST
ਸੀਏਏ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਮਮਤਾ  ਸ਼ਾਹ
ਭਾਜਪਾ ਵਰਕਰਾਂ ਦਾ ਸਵਾਗਤ ਕਬੂਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ
Advertisement

ਬਲੂਰਘਾਟ (ਪੱਛਮੀ ਬੰਗਾਲ), 10 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਸੀਏਏ ਬਾਰੇ ਲੋਕਾਂ ਨੂੰ ‘ਗੁਮਰਾਹ’ ਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਘੁਸਪੈਠੀਆਂ ਨੂੰ ‘ਸਹੂਲਤਾਂ’ ਦੇਣ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਆਖਿਆ ਕਿ ਸ਼ਰਨਾਰਥੀਆਂ ਨੂੰ ਬਿਨਾਂ ਕਿਸੇ ਡਰ ਤੋਂ ਨਾਗਰਿਕਤਾ ਲਈ ਅਪਲਾਈ ਕਰਨਾ ਚਾਹੀਦਾ ਹੈ।
ਬਲੂਰਘਾਟ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ‘‘ਭੂਪਤੀਨਗਰ ਬੰਬ ਧਮਾਕਾ ਕੇਸ ’ਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ’’ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ’ਤੇ ਟੀਐੈੱਮਸੀ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਆਖਿਆ, ‘‘ਮਮਤਾ ਦੀਦੀ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਜੇਕਰ ਤੁਸੀਂ ਅਰਜ਼ੀ ਦਿੱਤੀ ਤਾਂ ਤੁਹਾਡੀ ਨਾਗਰਿਕਤਾ ਖੁੱਸ ਜਾਵੇਗੀ। ਉਹ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ ਖ਼ਿਲਾਫ਼ ਕਿਉਂ ਹਨ? ਮੈਂ ਤੁਹਾਨੂੰ ਇਹ ਕਹਿਣ ਆਇਆ ਹਾਂ ਕਿ ਸਾਰੇ ਸ਼ਰਨਾਰਥੀਆਂ ਨੂੰ ਸੀਏਏ ਤਹਿਤ ਬਿਨਾਂ ਕਿਸੇ ਡਰ ਤੋਂ ਅਰਜ਼ੀ ਦੇਣੀ ਚਾਹੀਦੀ ਹੈ, ਸਾਰਿਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਕੇਸ ਜਾਂ ਕਾਰਵਾਈ ਨਹੀਂ ਹੋਵੇਗੀ। ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣਾ ਸਾਡੀ ਵਚਨਬੱਧਤਾ ਹੈ।’’ ਸ਼ਾਹ ਮੁਤਾਬਕ, ‘‘ਇਹ ਸਰਕਾਰ ਦਾ ਕਾਨੂੰਨ ਹੈ ਅਤੇ ਕੋਈ ਵੀ ਇਸ ਦਾ ਵਿਰੋਧ ਨਹੀਂ ਕਰ ਸਕਦਾ। ਮਮਤਾ ਦੀਦੀ ਬੰਗਾਲ ’ਚ ਘੁਸਪੈਠੀਆਂ ਅਤੇ ਰੋਹਿੰਗੀਆਂ ਦੇ ਸਵਾਗਤ ਲਈ ‘‘ਰੈੱਡ ਕਾਰਪੈਟ’’ ਵਿਛਾ ਰਹੇ ਹਨ।’’
ਗਯਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਦੇਸ਼ ਨੂੰ ਉੱਤਰ ਤੇ ਦੱਖਣ ਵਿੱਚ ਵੰਡਣ ਦਾ ਦੋਸ਼ ਲਾਇਆ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਕਾਂਗਰਸ ਦੇਸ਼ ਨੂੰ ਉੱਤਰ ਤੇ ਦੱਖਣ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਕਰ ਰਹੀ ਹੈ। ਕੇਂਦਰ ਤੇ ਲੋਕ ਅਜਿਹਾ ਬਿਲਕੁਲ ਨਹੀਂ ਹੋਣ ਦੇਣਗੇ।’’ -ਪੀਟੀਆਈ

Advertisement

ਤ੍ਰਿਣਮੂਲ ਕਾਂਗਰਸ ਵੱਲੋਂ ਸ਼ਾਹ ‘ਪਰਵਾਸੀ ਪੰਛੀ’ ਕਰਾਰ

ਬਲੂਰਘਾਟ: ਤ੍ਰਿਣਮੂਲ ਕਾਂਗਰਸ ਨੇ ਅਮਿਤ ਸ਼ਾਹ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ‘‘ਪਰਵਾਸੀ ਪੰਛੀ’’ ਕਰਾਰ ਦਿੱਤਾ ਤੇ ਆਖਿਆ ਕਿ ਉਨ੍ਹਾਂ ਵੱਲੋਂ ਲਾਏ ਦੋਸ਼ ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਹਨ। ਟੀਐੱਮਸੀ ਨੇਤਾ ਕੁਨਾਲ ਘੋਸ਼ ਨੇ ਕਿਹਾ, ‘‘ਉਹ (ਸ਼ਾਹ) ਮਗਰਮੱਛ ਵਾਲੇ ਹੰਝੂ ਵਹਾ ਰਹੇ ਰਹੇ ਹਨ ਪਰ ਉਹ ਮਨੀਪੁਰ ਤੇ ਭਾਜਪਾ ਸ਼ਾਸਿਤ ਹੋਰ ਸੂਬਿਆਂ ’ਚ ਔਰਤਾਂ ’ਤੇ ਹੋਏ ਜ਼ੁਲਮ ਦੀਆਂ ਘਟਨਾਵਾਂ ਬਾਰੇ ਚੁੱਪ ਹਨ। ਦੂਜੇ ਪਾਸੇ ਉਹ ਸੀਏਏ ਜਿਹੜਾ ਚੋਣਾਂ ਦੇ ਮੱਦੇਨਜ਼ਰ ਸਿਰਫ ਇੱਕ ਚੋਣ ਜੁਮਲਾ ਦਾ ਹੈ, ਦਾ ਰਾਗ ਅਲਾਪ ਰਹੇ ਹਨ।’’

Advertisement

Advertisement
Author Image

joginder kumar

View all posts

Advertisement