For the best experience, open
https://m.punjabitribuneonline.com
on your mobile browser.
Advertisement

ਮਮਤਾ ਬੈਨਰਜੀ ਵੱਲੋਂ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਮੀਟਿੰਗ ’ਚੋਂ ਵਾਕਆਊਟ

01:11 PM Jul 27, 2024 IST
ਮਮਤਾ ਬੈਨਰਜੀ ਵੱਲੋਂ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਮੀਟਿੰਗ ’ਚੋਂ ਵਾਕਆਊਟ
ਮੀਟਿੰਗ ਵਿੱਚੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਪੱਛ੍ਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 27 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਹੋ ਰਹੀ ਨੀਤੀ ਆਯੋਗ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ 2024-25 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸੂਬਿਆਂ ਨਾਲ ਵਿਤਕਰਾ ਕੀਤਾ ਗਿਆ ਹੈ। ਮੀਟਿੰਗ ’ਚੋਂ ਬਾਹਰ ਆਉਣ ਮਗਰੋਂ ਬੈਨਰਜੀ ਨੇ ਕਿਹਾ, ‘‘ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ ਜਦਕਿ ਅਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10-12 ਮਿੰਟ ਦਿੱਤੇ ਗਏ। ਮੈਨੂੰ ਪੰਜ ਮਿੰਟਾਂ ਬਾਅਦ ਹੀ ਬੋਲਣ ਤੋਂ ਰੋਕ ਦਿੱਤਾ ਗਿਆ। ਇਹ ਗਲਤ ਹੈ, ਇਸ ਵਾਸਤੇ ਮੈਂ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਆ ਗਈ। ਵਿਰੋਧੀ ਧਿਰ ਵੱਲੋਂ ਮੈਂ ਇਕੱਲੀ ਇੱਥੇ ਪਹੁੰਚੀ ਸੀ। ਮੈਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਸਹਿਕਾਰੀ ਸੰਘਵਾਦ ਮਜ਼ਬੂਤ ਹੋਣਾ ਚਾਹੀਦਾ ਹੈ। ਇੱਥੋਂ ਤੱਕ ਕਿ ਬਜਟ...ਇਹ ਸਿਆਸੀ ਬਜਟ ਹੈ ਤੇ ਵਿਤਕਰੇ ਵਾਲਾ ਬਜਟ ਹੈ। ਮੈਂ ਕਿਹਾ ਕਿ ਤੁਸੀਂ ਹੋਰ ਸੂਬਿਆਂ ਨਾਲ ਵਿਤਕਰਾ ਕਿਉਂ ਕਰ ਰਹੇ ਹੋ? ਨੀਤੀ ਆਯੋਗ ਕੋਲ ਕੋਈ ਵਿੱਤੀ ਤਾਕਤਾਂ ਹੀ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਤਾਕਤਾਂ ਦਿਓ ਜਾਂ ਫਿਰ ਯੋਜਨਾ ਕਮਿਸ਼ਨ ਨੂੰ ਵਾਪਸ ਲੈ ਕੇ ਆਓ।’’ -ਪੀਟੀਆਈ

Advertisement

Advertisement
Author Image

Advertisement
Advertisement
×