Mamata Banerjee: ਉੱਤਰਾਧਿਕਾਰੀ ਬਾਰੇ ਪਾਰਟੀ ਫੈਸਲਾ ਕਰੇਗੀ, ਮੈਂ ਨਹੀਂ: ਮਮਤਾ
ਕੋਲਕਾਤਾ, 7 ਦਸੰਬਰ
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਨੌਜਵਾਨ ਤੁਰਕਾਂ ਵਿਚਾਲੇ ਚੱਲ ਰਹੀ ਅੰਦਰੂਨੀ ਹਲਚਲ ਦੇ ਵਿਚਕਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਬਾਰੇ ਕੋਈ ਵੀ ਫੈਸਲਾ ਪਾਰਟੀ ਲੀਡਰਸ਼ਿਪ ਵੱਲੋਂ ਨਿੱਜੀ ਤੌਰ ’ਤੇ ਨਹੀਂ ਸਗੋਂ ਸਮੂਹਿਕ ਤੌਰ 'ਤੇ ਲਿਆ ਜਾਵੇਗਾ।
ਸ਼ੁੱਕਰਵਾਰ ਨੂੰ ਬੰਗਾਲੀ ਨਿਊਜ਼ ਚੈਨਲ ਨਿਊਜ਼ 18 ਬੰਗਲਾ ਨਾਲ ਇੱਕ ਇੰਟਰਵਿਊ ਵਿੱਚ ਬੈਨਰਜੀ ਨੇ ਵਿਅਕਤੀਗਤ ਦਬਦਬੇ ਦੀਆਂ ਧਾਰਨਾਵਾਂ ਨੂੰ ਖਾਰਜ ਕਰਦੇ ਹੋਏ ਕਿਹਾ, "ਮੈਂ ਪਾਰਟੀ ਨਹੀਂ ਹਾਂ, ਅਸੀਂ ਪਾਰਟੀ ਹਾਂ। ਇਹ ਇੱਕ ਸਮੂਹਿਕ ਪਰਿਵਾਰ ਹੈ, ਅਤੇ ਫੈਸਲੇ ਸਮੂਹਿਕ ਤੌਰ 'ਤੇ ਕੀਤੇ ਜਾਣਗੇ।" ਆਪਣੇ ਸੰਭਾਵੀ ਉੱਤਰਾਧਿਕਾਰੀ ਬਾਰੇ ਪੁੱਛੇ ਜਾਣ ’ਤੇ ਬੈਨਰਜੀ ਨੇ ਇੰਟਰਵਿਊਰ ਨੂੰ ਜਵਾਬੀ ਸਵਾਲ ਦੇ ਨਾਲ ਸਵਾਲ ਨੂੰ ਟਾਲ ਦਿੱਤਾ ਅਤੇ ਕਿਹਾ, ‘‘ਪਾਰਟੀ ਫੈਸਲਾ ਕਰੇਗੀ ਕਿ ਲੋਕਾਂ ਲਈ ਸਭ ਤੋਂ ਵਧੀਆ ਕੀ ਹੈ... ਸਾਡੇ ਕੋਲ ਵਿਧਾਇਕ, ਸੰਸਦ ਮੈਂਬਰ, ਬੂਥ ਵਰਕਰ ਹਨ, ਇਹ ਇੱਕ ਸਾਂਝਾ ਯਤਨ ਹੈ।’’
ਪਾਰਟੀ ਵਿੱਚ ਪੁਰਾਣੇ ਬਨਾਮ ਨਵੇਂ ਬਾਰੇ ਬਹਿਸ ’ਤੇ ਬੈਨਰਜੀ ਨੇ ਸੰਤੁਲਿਤ ਪਹੁੰਚ ਬਣਾਈ ਰੱਖਦੇ ਹੋਏ ਕਿਹਾ, "ਹਰ ਕੋਈ ਮਹੱਤਵਪੂਰਨ ਹੈ।
ਅੱਜ ਦਾ ਨਵਾਂ ਆਉਣ ਵਾਲਾ ਕੱਲ੍ਹ ਦਾ ਅਨੁਭਵੀ ਹੋਵੇਗਾ। ਬੈਨਰਜੀ ਦੀ ਇਹ ਟਿੱਪਣੀ ਪਾਰਟੀ ਆਗੂਆਂ ਆਪਸ ਵਿੱਚ ਚੱਲ ਰਹੇ ਝਗੜੇ ਦੇ ਦੌਰਾਨ ਆਈ ਹੈ। ਜਿਥੇ ਪੁਰਾਣੇ ਆਗੂ ਮਮਤਾ ਬੈਨਰਜੀ ਦੇ ਵਫ਼ਾਦਾਰ ਮੰਨੇ ਜਾਂਦੇ ਹਨ, ਉਥੇ ਹੀ ਨਵੀਂ ਪੀੜੀ ਟੀਐਮਸੀ ਦੇ ਕੌਮੀ ਜਨਰਲ ਸਕੱਤਰ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਪੀਟੀਆਈ