ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਏਐੱਮ ਸਕੂਲ ਦਾ ਬਲਾਕ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

11:08 AM Oct 11, 2024 IST
ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨਾਲ ਸਕੂਲ ਦੇ ਖਿਡਾਰੀ।

ਪੱਤਰ ਪ੍ਰੇਰਕ
ਸਮਰਾਲਾ, 10 ਅਕਤੂਬਰ
ਸ਼ਾਹੀ ਸਪੋਰਟਸ ਕਾਲਜ ਵਿੱਚ ਵੱਖ-ਵੱਖ ਸਕੂਲਾਂ ਦੀਆਂ ਅੰਡਰ-11 ਦੇ ਬੈਡਮਿੰਟਨ ਅਤੇ ਫੁਟਬਾਲ ਦੀਆਂ ਟੀਮਾਂ ਵਿਚਕਾਰ ਬਲਾਕ ਪੱਧਰ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੇ ਮੁੰਡਿਆਂ ਤੇ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਕੁੜੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਚੌਥੀ ਜਮਾਤ ਦੀਆਂ ਵਿਦਿਆਰਥਣਾਂ ਹਰਨੂਰ ਕੌਰ ਤੇ ਜਪਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੜਕਿਆਂ ਵਿੱਚੋਂ ਪੰਜਵੀਂ ਜਮਾਤ ਦੇ ਨਿਤੇਸ਼ ਸ਼ਰਮਾ, ਕਬੀਰ ਸੋਢੀ, ਸ਼ਬਨਜੋਤ ਸਿੰਘ ਤੇ ਭਾਵਿਨ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ। ਨਿਤੇਸ਼ ਸ਼ਰਮਾ ਤੇ ਜਪਦੀਪ ਕੌਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਵੀ ਗਏ ਹਨ। ਇਸੇ ਤਰ੍ਹਾਂ ਅੰਡਰ-11 ਦੇ ਫੁੱਟਬਾਲ ਮੁਕਾਬਲਿਆਂ ਵਿੱਚ ਵੀ ਚੌਥੀ ਜਮਾਤ ਦੇ ਜਸ਼ਮਨਜੋਤ ਸਿੰਘ ਤੇ ਪੰਜਵੀਂ ਜਮਾਤ ਦੇ ਆਰੀਅਨ ਕੌਸ਼ਲ, ਬਲਵੀਰ ਸਿੰਘ ਬੰਗੜ, ਸਰਤਾਜ, ਗੁਰਨੂਰ ਸਿੰਘ, ਜੋਬਨਪ੍ਰੀਤ ਸਿੰਘ ਤੇ ਸਿਮਰਤਪਾਲ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਆਰੀਅਨ ਕੌਸ਼ਲ ਅਤੇ ਸਰਤਾਜ ਨੂੰ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ ਹੈ।

Advertisement

Advertisement