ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲਵਈ ਅਕੈਡਮੀ ਐਡੀਲੇਡ ਨੇ ਮੈਲਬਰਨ ਭੰਗੜਾ ਕੱਪ ਜਿੱਤਿਆ

07:19 AM Oct 17, 2024 IST
ਮਲਵਈ ਭੰਗੜਾ ਅਕੈਡਮੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਬਚਿੱਤਰ ਕੁਹਾੜ
ਐਡੀਲੇਡ 16 ਅਕਤੂਬਰ
ਇੱਥੇ ਵਿਕਟੋਰੀਆ ਵਿੱਚ ਮੈਲਬਰਨ ਭੰਗੜਾ ਕੱਪ 2024 ‘ਮਲਵਈ ਭੰਗੜਾ ਅਕੈਡਮੀ ਐਡੀਲੇਡ’ ਦੀ ਟੀਮ ਨੇ ਜਿੱਤ ਲਿਆ। ਇਸ ਭੰਗੜਾ ਕੱਪ ਵਿੱਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੀਆਂ ਭੰਗੜਾ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਸ਼੍ਰੇਣੀ ਵਰਗ ਵਿੱਚ ਭੰਗੜੇ ਦੇ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਦੇ ਅਖੀਰ ਵਿੱਚ ਚਾਰ ਜੱਜਾਂ ਦੀ ਜਜਮੈਂਟ ਦੇ ਆਧਾਰ ’ਤੇ ਮੈਲਬਰਨ ਭੰਗੜਾ ਕੱਪ ਦੇ ਪ੍ਰਬੰਧਕਾਂ ਨੇ ਸੀਨੀਅਰ ਲੜਕਿਆਂ ਦੀ ਲਾਈਵ ਫੋਕ ਸ਼੍ਰੇਣੀ ਵਿੱਚ ‘ਮਲਵਈ ਭੰਗੜਾ ਅਕੈਡਮੀ ਐਡੀਲੇਡ’ ਦੀ ਟੀਮ ਨੂੰ ਜੇਤੂ ਐਲਾਨਿਆ। ਇਸੇ ਸ਼੍ਰੇਣੀ ਵਿੱਚ ‘ਰੂਹ ਪੰਜਾਬ ਦੀ ਭੰਗੜਾ ਅਕੈਡਮੀ ਸਿਡਨੀ’ ਦੀ ਟੀਮ ਉਪ ਜੇਤੂ ਰਹੀ। ਇਸੇ ਤਰ੍ਹਾਂ ਸੀਨੀਅਰ ਲੜਕੀਆਂ ਦੀ ਲਾਈਵ ਫੋਕ ਸ਼੍ਰੇਣੀ ਵਿੱਚ ‘ਰੂਹ ਪੰਜਾਬ ਦੀ ਭੰਗੜਾ ਅਕੈਡਮੀ ਮੈਲਬਰਨ’ ਦੀਆਂ ਮੁਟਿਆਰਾਂ ਨੂੰ ਜੇਤੂ ਅਤੇ ‘ਮਲਵਈ ਭੰਗੜਾ ਅਕੈਡਮੀ ਐਡੀਲੇਡ’ ਦੀਆਂ ਮੁਟਿਆਰਾਂ ਨੂੰ ਉਪ ਜੇਤੂ ਐਲਾਨਿਆ ਗਿਆ।
ਇਸ ਉਪਰੰਤ ਹੋਰ ਸ਼੍ਰੇਣੀ ਦੀਆਂ ਭੰਗੜਾ ਟੀਮਾਂ ਦੇ ਨਤੀਜੇ ਵੀ ਐਲਾਨੇ ਗਏ। ਅੰਤ ਵਿੱਚ ਭੰਗੜਾ ਫੋਕ ਸ਼੍ਰੇਣੀ ਵਿੱਚ ਸਰਬੋਤਮ ਭੰਗੜਚੀ ਚੁਣੇ ਗਏ ਸੁਖਦੀਪ ਸਿੰਘ ਐਡੀਲੇਡ ਸਮੇਤ ਆਸਟਰੇਲੀਆ ਵਿੱਚ ਭੰਗੜੇ ਦੀ ਸਿਖਲਾਈ ਦੇ ਰਹੇ ਭੰਗੜਾ ਕੋਚਾਂ ਅਤੇ ਢੋਲੀਆਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ‘ਮਲਵਈ ਭੰਗੜਾ ਅਕੈਡਮੀ ਐਡੀਲੇਡ’ ਦੀ ਟੀਮ ਜੇਤੂ ਰਹੀ ਸੀ।

Advertisement

Advertisement