For the best experience, open
https://m.punjabitribuneonline.com
on your mobile browser.
Advertisement

ਮਾਲਵਾ ਸਾਹਿਤ ਸਭਾ ਨੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ

07:29 AM Sep 09, 2024 IST
ਮਾਲਵਾ ਸਾਹਿਤ ਸਭਾ ਨੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ
ਲੇਖਕਾਂ ਦਾ ਸਨਮਾਨ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 8 ਸਤੰਬਰ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਪੰਜਾਬ ਆਈਟੀਆਈ ਬਰਨਾਲਾ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਿੰਦਰ ਸਿੰਘ ਖੁੱਡੀ ਕਲਾਂ ਦੀਆਂ ਬਾਲ ਪੁਸਤਕਾਂ ‘ਅੱਕੜ ਬੱਕੜ’ ਤੇ ‘ਆਓ ਗਾਈਏ’ ਅਤੇ ਸੰਧੂ ਗਗਨ ਦੀ ਕਾਵਿ ਪੁਸਤਕ ‘ਇਸ਼ਕ ਪੇਚੇ ਦੀ ਵੇਲ’ ਦਾ ਲੋਕ ਅਰਪਣ ਕੀਤਾ ਗਿਆ।
ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਿੰਦਰ ਸਿੰਘ ਖੁੱਡੀ ਕਲਾਂ ਨੇ ਬਾਲ ਪੁਸਤਕਾਂ ਦੀ ਸਿਰਜਣਾ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਵੱਲ ਮੋੜਨ ਦਾ ਜੋ ਯਤਨ ਕੀਤਾ ਹੈ ਉਹ ਸ਼ਲਾਘਾਯੋਗ ਹੈ। ਉਹਨਾਂ ਇਹ ਬਾਲ ਕਿਤਾਬਾਂ ਨੂੰ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ।
ਸੰਧੂ ਗਗਨ ਦੇ ਕਾਵਿ ਸੰਗ੍ਰਹਿ ਇਸ਼ਕ ਪੇਚੇ ਦੀ ਵੇਲ ਬਾਰੇ ਬੋਲਦਿਆਂ ਲੇਖਕ ਤਰਸੇਮ ਨੇ ਕਿਹਾ ਕਿ ਇਸ ਪੁਸਤਕ ਵਿਚ ਕਵੀ ਆਪਣੀ ਮਹਿਬੂਬਾ ਬਾਰੇ ਵੱਖ-ਵੱਖ ਪਲਾਂ ਦੇ ਅਨੁਭਵ ਅਤੇ ਤਸੱਵਰ ਦੀ ਪੇਸ਼ਕਾਰੀ ਕਰਦਿਆਂ ਪਿਆਰ ਦਾ ਇਜ਼ਹਾਰ ਕਰਦਾ ਹੈ। ਇਸੇ ਇਜ਼ਹਾਰ ਨੂੰ ਵੱਖ ਵੱਖ ਖਿਆਲਾਂ ਚ ਪੇਸ਼ ਕਰਦਾ ਹੈ। ਇਸ ਮੌਕੇ ਡਾ.ਭੁ ਪਿੰਦਰ ਸਿੰਘ ਬੇਦੀ, ਜੁਗਰਾਜ ਧੌਲਾ, ਐਡਵੋਕੇਟ ਹਾਕਮ ਸਿੰਘ ਭੁੱਲਰ, ਕਹਾਣੀਕਾਰ ਪਵਨ ਪਰਿੰਦਾ, ਨਾਵਲਕਾਰ ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਮਨਜੀਤ ਸਿੰਘ ਸਾਗਰ, ਡਾ. ਹਰੀਸ਼ ਅਤੇ ਨਾਟਕਕਾਰ ਸੁਰਜੀਤ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਲੇਖਕਾਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।

Advertisement

Advertisement
Advertisement
Author Image

Advertisement