ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਰੂਹ ਪੰਜਾਬ ਦੀ ਭੰਗੜਾ ਕੱਪ’ ਵਿੱਚ ਮਲਵਈ ਭੰਗੜੇ ਦੀ ਧੂਮ

06:07 PM May 02, 2024 IST

ਬਚਿੱਤਰ ਕੁਹਾੜ

Advertisement

ਐਡੀਲੇਡ, 2 ਮਈ

ਇੱਥੇ ਮਲਵਈ ਭੰਗੜਾ ਅਕਾਦਮੀ ਐਡੀਲੇਡ ਦੇ ਗੱਭਰੂਆਂ ਤੇ ਮੁਟਿਆਰਾਂ ਦੀਆਂ ਭੰਗੜਾ ਟੀਮਾਂ ਨੇ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਸਿਡਨੀ ਵੱਲੋਂ ਆਸਟਰੇਲੀਆ ਪੱਧਰ ਦੇ ਕਰਵਾਏ ਗਏ ‘ਰੂਹ ਪੰਜਾਬ ਦੀ ਭੰਗੜਾ ਕੱਪ 2024’ ਵਿੱਚ ਕ੍ਰਮਵਾਰ ਫਸਟ ਤੇ ਸੈਕਿੰਡ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਮਲਵਈ ਭੰਗੜਾ ਅਕਾਦਮੀ ਐਡੀਲੇਡ ਦੇ ਡਾਇਰੈਕਟਰ ਅਤੇ ਭੰਗੜਾ ਕੋਚ ਹਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਿਡਨੀ ਵਿਖੇ ਰੂਹ ਪੰਜਾਬ ਦੀ ਭੰਗੜਾ ਕੱਪ 2024 ਦੇ ਮੁਕਾਬਲਿਆਂ ਲਈ ਆਸਟਰੇਲੀਆ ਦੀਆਂ ਵੱਖ ਵੱਖ ਸਟੇਟਾਂ ਦੀਆਂ ਭੰਗੜਾ ਟੀਮਾਂ ਨੇ ਭਾਗ ਲਿਆ।

Advertisement

ਉਨ੍ਹਾਂ ਦੱਸਿਆ ਕਿ ਸੀਨੀਅਰ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਮਲਵਈ ਭੰਗੜਾ ਅਕੈਡਮੀ ਐਡੀਲੇਡ ਦੇ ਨਵਰਾਜ ਸਿੰਘ, ਸੁਖਮਨ ਸਿੰਘ, ਸੁਖਦੀਪ ਸਿੰਘ, ਸੁਪਪ੍ਰੀਤ ਸਿੰਘ, ਕਾਰਤਿਕ ਤੋਲਾ, ਪਰਮਰਾਜ ਸਿੰਘ, ਅਮਰੀਕ ਸਿੰਘ, ਤਨਵੀਰ ਸਿੰਘ ਆਦਿ ਗੱਭਰੂਆਂ ਨੇ ਹਰਸ਼ਦੇਵ ਵੱਲੋਂ ਗਾਈਆਂ ਲਾਈਵ ਭੰਗੜਾ ਬੋਲੀਆਂ ’ਤੇ ਸ਼ਾਨਦਾਰ ਭੰਗੜਾ ਪਾਇਆ। ਜੱਜਾਂ ਦੇ ਫ਼ੈਸਲੇ ਅਨੁਸਾਰ ਪ੍ਰਬੰਧਕਾਂ ਨੇ ਸੀਨੀਅਰ ਕੈਟਾਗਰੀ ਵਿੱਚ ਮਲਵਈ ਭੰਗੜਾ ਅਕਾਦਮੀ ਦੇ ਗੱਭਰੂਆਂ ਦੀ ਟੀਮ ਨੂੰ ਫਸਟ ਰਨਰ ਅਪ ਐਲਾਨਿਆ ਅਤੇ ਮਲਵਈ ਭੰਗੜਾ ਅਕਾਦਮੀ ਦੀਆਂ ਮੁਟਿਆਰਾਂ ਨੇ ਸੈਕਿੰਡ ਰਨਰ ਅਪ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਭੰਗੜੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਆਸਟਰੇਲੀਅਨ ਪੰਜਾਬੀ ਬੱਚਿਆਂ ਦੀ ਭੰਗੜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦਿਲਚਸਪੀ ਵਧੀ ਹੈ। ਇਸੇ ਤਰ੍ਹਾਂ ਐਡੀਲੇਡ ਦੇ ਸੁਖਦੀਪ ਸਿੰਘ ਨੂੰ ਸਰਵੋਤਮ ਭੰਗੜਚੀ ਚੁਣਿਆ ਗਿਆ।

 

Advertisement
Advertisement