ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਲੋਨੀ ਨੇ ‘ਮੈਲੋਡੀ’ ਵਾਲਾ ਵੀਡੀਓ ਸਾਂਝਾ ਕੀਤਾ

08:33 AM Jun 16, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੈਲਫੀ ਲੈਂਦੀ ਹੋਈ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜਿਓਰਜੀਆ ਮਿਲੋਨੀ। -ਫੋਟੋ: ਏਐੱਨਆਈ

ਬਾਰੀ, 15 ਜੂਨ
ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨੇ ਹਾਲ ’ਚ ਮੁਕੰਮਲ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣਾ ਇਕ ਸੈਲਫੀ ਵਾਲਾ ਵੀਡੀਓ ਸਾਂਝਾ ਕੀਤਾ ਹੈ। ਮੈਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਗੂੜ੍ਹੀ ਦੋਸਤੀ ਨੂੰ ਜ਼ਾਹਿਰ ਕਰਦਿਆਂ ਇਸ ਵੀਡੀਓ ਦਾ ਸਿਰਲੇਖ ‘ਮੈਲੋਡੀ ਟੀਮ ਵੱਲੋਂ ਨਮਸਤੇ ਦੋਸਤੋਂ’ ਦਿੱਤਾ ਹੈ। ਮੈਲੋਨੀ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਰੀਲ ਸਾਂਝੀ ਕੀਤੀ ਹੈ ਜਿਸ ’ਚ ਮੋਦੀ ਕੈਮਰੇ ਵੱਲ ਹੱਥ ਹਿਲਾ ਰਹੇ ਹਨ। ਵੀਡੀਓ ’ਚ ਦੋਵੇਂ ਆਗੂ ਹਸਦੇ ਹੋਏ ਦਿਖਾਈ ਦੇ ਰਹੇ ਹਨ। ‘ਐਕਸ’ ’ਤੇ ‘ਹੈਸ਼ਟੈਗ ਮੈਲੋਡੀ’ ਚਰਚਾ ’ਚ ਹੈ। ਮੋਦੀ ਅਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਮੈਲੋਨੀ ਨੇ ਸੈਲਫ਼ੀ ਵੀ ਲਈ ਹੈ। ਦੋਵੇਂ ਆਗੂਆਂ, ਜੋ ਪਿਛਲੇ ਸਾਲ ਦਿੱਲੀ ’ਚ ਜੀ-20 ਸਿਖਰ ਸੰਮੇਲਨ ਅਤੇ ਫਿਰ ਦੁਬਈ ’ਚ ਸੀਓਪੀ28 ਦੌਰਾਨ ਮਿਲੇ ਸਨ, ਦੇ ਕਈ ਆਨਲਾਈਨ ਮੀਮ ਬਣ ਗਏ ਹਨ। ਮੋਦੀ ਦੀ ‘ਐਕਸ’ ’ਤੇ ਤਸਵੀਰ ਸਾਂਝੀ ਕਰਦਿਆਂ ਮੈਲੋਨੀ ਨੇ ਕਿਹਾ ਸੀ,‘‘ਸੀਓਪੀ28 ’ਚ ਚੰਗੇ ਮਿੱਤਰ, ਹੈਸ਼ਟੈਗ ਮੈਲੋਡੀ।’’ ਇਸ ਦੌਰਾਨ ਮੋਦੀ ਨੇ ਜੀ-7 ਸਿਖਰ ਸੰਮੇਲਨ ’ਚ ਸੱਦਾ ਦੇਣ ਲਈ ਮੈਲੋਨੀ ਦਾ ਧੰਨਵਾਦ ਕੀਤਾ। ਮੈਲੋਨੀ ਨੇ ਮੋਦੀ ਦੇ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ ’ਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਮੋਦੀ ਨੇ ਵੀਡੀਓ ਮੁੜ ਤੋਂ ਸਾਂਝਾ ਕਰਦਿਆਂ ਲਿਖਿਆ,‘‘ਭਾਰਤ-ਇਟਲੀ ਦੀ ਦੋਸਤੀ ਕਾਇਮ ਰਹੇ।’’ ਦੋਵੇਂ ਆਗੂਆਂ ਦੀ ਸ਼ੁੱਕਰਵਾਰ ਨੂੰ ਵੀ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਦੋਵੇਂ ਇਕ-ਦੂਜੇ ਨੂੰ ਨਮਸਕਾਰ ਕਰਦੇ ਦਿਖਾਈ ਦੇ ਰਹੇ ਹਨ। ਜੀ-7 ਸਿਖਰ ਸੰਮੇਲਨ ਤੋਂ ਅੱਡ ਦੁਵੱਲੀ ਮੀਟਿੰਗ ਦੌਰਾਨ ਮੋਦੀ ਅਤੇ ਮੈਲੋਨੀ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਚਰਚਾ ਕੀਤੀ। ਮੋਦੀ ਨੇ ਮੈਲੋਨੀ ਨਾਲ ਮੀਟਿੰਗ ਬਹੁਤ ਵਧੀਆ ਰਹਿਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਣਜ, ਊਰਜਾ, ਰੱਖਿਆ, ਦੂਰਸੰਚਾਰ ਆਦਿ ਖੇਤਰਾਂ ’ਚ ਭਾਰਤ-ਇਟਲੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਟਲੀ ਜੈਵਿਕ ਈਂਧਣ, ਫੂਡ ਪ੍ਰੋਸੈਸਿੰਗ ਅਤੇ ਖਣਿਜ ਜਿਹੇ ਖੇਤਰਾਂ ’ਚ ਮਿਲ ਕੇ ਕੰਮ ਕਰਨਗੇ। ਉਨ੍ਹਾਂ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ ਅਤੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘੇ ਸਮੇਤ ਆਲਮੀ ਮੰਚਾਂ ’ਤੇ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਸੰਮੇਲਨ ਦੀ ਸਮਾਪਤੀ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਤਨ ਪਰਤ ਆਏ। -ਏਐੱਨਆਈ

Advertisement

ਬਾਇਡਨ ਨਾਲ ਮੁਲਾਕਾਤ ਹਮੇਸ਼ਾ ਖੁਸ਼ੀ ਦਾ ਪਲ: ਮੋਦੀ

ਬਾਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ’ਚ ਜੀ-7 ਸਿਖਰ ਸੰਮੇਲਨ ਤੋਂ ਅੱਡ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਸ਼ੁੱਕਰਵਾਰ ਰਾਤ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਨੂੰ ਹੋਰ ਬਿਹਤਰ ਬਣਾਉਣ ਲਈ ਰਲ ਕੇ ਕੰਮ ਕਰਨਾ ਜਾਰੀ ਰਖਣਗੇ। ਮੋਦੀ ਨੇ ‘ਐਕਸ’ ’ਤੇ ਲਿਖਿਆ,‘‘ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਹਮੇਸ਼ਾ ਖੁਸ਼ੀ ਦਾ ਪਲ ਹੁੰਦਾ ਹੈ।’’ ਇਸ ਦੌਰਾਨ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ। ਖਾਲਿਸਤਾਨੀ ਆਗੂ ਹਰਦੀਪ ਸਿੰੰਘ ਨਿੱਝਰ ਦੀ ਹੱਤਿਆ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ ਅਤੇ ਉਸ ਮਗਰੋਂ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ। -ਏਐੱਨਆਈ

Advertisement
Advertisement
Advertisement