ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਲੀਵਾਲ ਮਾਮਲਾ: ਵਿਭਵ ਕੁਮਾਰ ਨੂੰ ਮੁੰਬਈ ਤੋੋਂ ਦਿੱਲੀ ਲਿਆਈ ਪੁਲੀਸ

06:51 AM May 23, 2024 IST

ਨਵੀਂ ਦਿੱਲੀ, 22 ਮਈ
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹੋਏ ਹਮਲੇ ਦੇ ਮਾਮਲੇ ’ਚ ਅੱਜ ਦਿੱਲੀ ਪੁਲੀਸ ਵੱਲੋਂ ਮੁੱਖ ਮੰਤਰੀ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਮੁੰਬਈ ਤੋਂ ਵਾਪਸ ਲਿਆਂਦਾ ਗਿਆ ਹੈ। ਆਈਫੋਨ ਦਾ ਡਾਟਾ ਮੁੜ ਹਾਸਲ ਕਰਨ ਲਈ ਉਸ ਨੂੰ ਬੀਤੇ ਦਿਨ ਮੁੰਬਈ ਲਿਜਾਇਆ ਗਿਆ ਸੀ।ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦੁਰਵਿਹਾਰ ਕਰਨ ਦੇ ਦੋਸ਼ ਹੇਠ ਵਿਭਵ ਕੁਮਾਰ ਪੰਜ ਦਿਨਾਂ ਲਈ ਪੁਲੀਸ ਹਿਰਾਸਤ ’ਚ ਹੈ। ਉਸ ਦੇ ਆਈਫੋਨ ਦਾ ਡਾਟਾ ਲੈਣ ਲਈ ਉਸ ਨੂੰ ਬੀਤੇ ਦਿਨ ਮੁੰਬਈ ਲਿਜਾਇਆ ਗਿਆ ਸੀ। ਵਿਭਵ ਨੇ ਗ੍ਰਿਫਤਾਰੀ ਤੋਂ ਪਹਿਲਾਂ ਕਥਿਤ ਤੌਰ ’ਤੇ ਫੋਨ ਫਾਰਮੈਟ ਕਰ ਦਿੱਤਾ ਸੀ। ਪੁਲੀਸ ਨੂੰ ਸ਼ੱਕ ਹੈ ਕਿ ਵਿਭਵ ਨੇ ਡਾਟਾ ਟਰਾਂਸਫਰ ਕਰਨ ਤੋਂ ਬਾਅਦ ਫੋਨ ਫਾਰਮੈਟ ਕੀਤਾ ਸੀ।-ਪੀਟੀਆਈ

Advertisement

ਮੈਨੂੰ ਬਦਨਾਮ ਕਰਨ ’ਚ ਲੱਗੀ ‘ਆਪ’: ਮਾਲੀਵਾਲ

ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ‘ਐਕਸ’ ’ਤੇ ਇੱਕ ਪੋਸਟ ਵਿਚ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਪਾਰਟੀ ਵਿੱਚ ਸਾਰਿਆਂ ’ਤੇ ‘ਬਹੁਤ ਦਬਾਅ’ ਹੈ। ਮਾਲੀਵਾਲ ਨੇ ਕਿਹਾ, “ਬੀਤੇ ਦਿਨ ਮੈਨੂੰ ਪਾਰਟੀ ਦੇ ਇੱਕ ਵੱਡੇ ਆਗੂ ਦਾ ਫੋਨ ਆਇਆ। ਉਸ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਹਰ ਕਿਸੇ ’ਤੇ ਉਸ ਖ਼ਿਲਾਫ਼ ਬੁਰਾ-ਭਲਾ ਕਹਿਣ ਬਾਰੇ ਦਬਾਅ ਹੈ। ਉਨ੍ਹਾਂ ਨੇ ਮੇਰੀਆਂ ਨਿੱਜੀ ਫੋਟੋਆਂ ਲੀਕ ਕਰ ਕੇ ਮੈਨੂੰ ਪ੍ਰੇਸ਼ਾਨ ਕਰਨਾ ਹੈ। ਕਿਹਾ ਜਾ ਰਿਹਾ ਹੈ ਕਿ ਜੋ ਵੀ ਮੇਰਾ ਸਮਰਥਨ ਕਰੇਗਾ, ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਕਿਸੇ ਨੂੰ ਪ੍ਰੈੱਸ ਕਾਨਫਰੰਸ ਕਰਨ ਦਾ ਕੰਮ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਟਵੀਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਕਿਸੇ ਨੂੰ ਅਮਰੀਕਾ ਬੈਠੇ ਵਰਕਰਾਂ ਨੂੰ ਬੁਲਾ ਕੇ ਮੇਰੇ ਖ਼ਿਲਾਫ਼ ਕੁਝ ਗੱਲਾਂ ਦਾ ਪਤਾ ਲਾਉਣ ਦਾ ਕੰਮ ਵੀ ਸੌਂਪਿਆ ਗਿਆ ਹੈ।’’

Advertisement
Advertisement
Advertisement