ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੀਵਾਲ ਮਾਮਲਾ: ਮੋਬਾਈਲ ਫ਼ੋਨ ਤੋਂ ਡਾਟਾ ਲੈਣ ਲਈ ਵਿਭਵ ਨੂੰ ਮੁੰਬਈ ਲਿਜਾਵੇਗੀ ਦਿੱਲੀ ਪੁਲੀਸ

07:16 AM May 22, 2024 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਈ
ਦਿੱਲੀ ਪੁਲੀਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਉਸ ਦੇ ਫਾਰਮੈਟ ਕੀਤੇ ਮੋਬਾਈਲ ਫ਼ੋਨ ਤੋਂ ਡਾਟਾ ਪ੍ਰਾਪਤ ਕਰਨ ਲਈ ਮੁੰਬਈ ਲੈ ਕੇ ਜਾਵੇਗੀ। ਕੁਮਾਰ ਨੂੰ ‘ਆਪ’ ਦੀ ਰਾਜ ਸਭਾ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਸਵਾਤੀ ਮਾਲੀਵਾਲ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਵਿਭਵ ਨੇ ਆਪਣਾ ਫ਼ੋਨ ਫਾਰਮੈਟ ਕੀਤਾ ਸੀ। ਇੱਕ ਅਧਿਕਾਰੀ ਨੇ ਕਿਹਾ, “ਉਸ ਨੇ ਆਪਣੇ ਫੋਨ ਤੋਂ ਸਾਰੀ ਡਿਲੀਟ ਕੀਤੀ ਸਮੱਗਰੀ ਦਾ ਬੈਕਅੱਪ ਬਣਾਇਆ ਅਤੇ ਇਸ ਨੂੰ ਕਿਸੇ ਹੋਰ ਵਿਅਕਤੀ ਕੋਲ ਜਾਂ ਡਿਵਾਈਸ ਵਿੱਚ ਟਰਾਂਸਫਰ ਕੀਤਾ ਜੋ ਮੁੰਬਈ ਵਿੱਚ ਹੈ। ਅਸੀਂ ਡਿਵਾਈਸ ਦੇ ਟਿਕਾਣੇ ਦਾ ਪਤਾ ਲਾਇਆ ਹੈ ਅਤੇ ਇਸ ਨੂੰ ਦੁਬਾਰਾ ਪ੍ਰਾਪਤ ਕੀਤਾ ਜਾਵੇਗਾ।’’ ਪੁਲੀਸ ਨੇ ਕਿਹਾ ਕਿ ਕੁਮਾਰ ਦੇ ਫੋਨ ’ਤੇ ਪਾਸਵਰਡ ਲੱਗਾ ਹੋਇਆ ਹੈ ਤੇ ਇਹ ਪਤਾ ਲੱਗਾ ਹੈ ਕਿ ਉਸ ਨੇ ਫੋਨ ’ਚੋਂ ਸਾਰੀਆਂ ਤਸਵੀਰਾਂ, ਵੀਡੀਓਜ਼ ਅਤੇ ਹੋਰ ਸਮੱਗਰੀ ਫਾਰਮੈਟ ਕਰ ਦਿੱਤੀ। ਇਹ ਡਾਟਾ ਜਾਂਚ ਲਈ ਲਾਭਦਾਇਕ ਸਹਾਈ ਹੋ ਸਕਦਾ ਹੈ।’’

Advertisement

‘ਲੇਡੀ ਸਿੰਘਮ’ ਨੂੰ ਹੁਣ ‘ਭਾਜਪਾ ਏਜੰਟ’ ਕਹਿ ਰਹੇ ਨੇ ‘ਆਪ’ ਆਗੂ: ਮਾਲੀਵਾਲ

ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਿੱਲੀ ਦੇ ਮੰਤਰੀਆਂ ਅਤੇ ‘ਆਪ’ ਨੇਤਾਵਾਂ ਵੱਲੋਂ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਐੱਫਆਈਆਰ ਬਾਰੇ ਝੂਠ ਫੈਲਾਉਣ ਲਈ ਆਲੋਚਨਾ ਕੀਤੀ ਹੈ। ਸਵਾਤੀ ਨੇ ਇਸ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਐਕਸ ’ਤੇ ਕਿਹਾ, ‘‘ਜਦੋਂ ਤੱਕ ਮੈਂ ਵਿਭਵ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਵਾਈ, ਉਦੋਂ ਤੱਕ ਮੈਂ ‘ਲੇਡੀ ਸਿੰਘਮ’ ਸੀ ਅਤੇ ਅੱਜ ਮੈਂ ਭਾਜਪਾ ਦਾ ਏਜੰਟ ਬਣ ਗਈ ਹਾਂ? ਤੁਹਾਡੇ ਵੱਲੋਂ ਫੈਲਾਏ ਹਰ ਝੂਠ ਲਈ ਮੈਂ ਤੁਹਾਨੂੰ ਅਦਾਲਤ ਵਿੱਚ ਲਿਜਾਵਾਂਗੀ।’’ ਮਾਲੀਵਾਲ ਮੁਤਾਬਕ, ‘‘ਸੋਮਵਾਰ ਤੋਂ ਦਿੱਲੀ ਦੇ ਮੰਤਰੀ ਇਹ ਝੂਠ ਫੈਲਾਅ ਰਹੇ ਹਨ ਕਿ ਮੇਰੇ ਵਿਰੁੱਧ ਭ੍ਰਿਸ਼ਟਾਚਾਰ ਲਈ ਐੱਫਆਈਆਰ ਦਰਜ ਹੈ। ਇਸ ਲਈ ਸਭ ਕੁੱਝ ਮੈਂ ਭਾਜਪਾ ਦੇ ਇਸ਼ਾਰੇ ’ਤੇ ਕੀਤਾ ਹੈ।’’ ਸਵਾਤੀ ਮਾਲੀਵਾਲ ਨੇ ‘ਆਪ’ ਆਗੂਆਂ ’ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਨਿੱਜੀ ਵੇਰਵੇ ਪੋਸਟ ਕਰਕੇ ਉਸ ਦੇ ਰਿਸ਼ਤੇਦਾਰਾਂ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਾਇਆ ਹੈ।

Advertisement
Advertisement