ਮਾਲੀਵਾਲ ਮਾਮਲਾ: ਬਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਲੈ ਕੇ ਪਰਤੀ ਪੁਲੀਸ
12:57 PM May 22, 2024 IST
ਨਵੀਂ ਦਿੱਲੀ, 22 ਮਈ
ਦਿੱਲੀ ਪੁਲੀਸ ਸਵਾਤੀ ਮਾਲੀਵਾਲ 'ਤੇ ਹਮਲੇ ਦੇ ਮਾਮਲੇ ਵਿਚ ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਮੁੰਬਈ ਤੋਂ ਵਾਪਸ ਲੈ ਆਈ ਹੈ। ਬਿਭਵ ਨੂੰ ਮੰਗਲਵਾਰ ਨੂੰ ਉਸ ਦੇ ਆਈਫੋਨ ਦਾ ਡਾਟਾ ਪ੍ਰਾਪਤ ਕਰਨ ਲਈ ਮੁੰਬਈ ਲਿਜਾਇਆ ਗਿਆ। ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਬਿਭਵ ਕੁਮਾਰ ਪੰਜ ਦਿਨਾਂ ਲਈ ਪੁਲੀਸ ਹਿਰਾਸਤ 'ਚ ਹੈ। ਉਸ ਦੇ ਆਈਫੋਨ ਦਾ ਡਾਟਾ ਲੈਣ ਲਈ ਮੁੰਬਈ ਲਿਜਾਇਆ ਗਿਆ। ਉਸ ਨੇ ਆਪਣਾ ਡਾਟਾ ਕਿਸੇ ਹੋਰ ਨੂੰ ਭੇਜ ਦਿੱਤਾ ਸੀ।
Advertisement
Advertisement
Related News
Advertisement