ਮਾਲੀਵਾਲ ਕੁੱਟਮਾਰ ਮਾਮਲਾ: ਅਦਾਲਤ ਨੇ ਬਿਭਵ ਕੁਮਾਰ ਦਾ ਜੁਡੀਸ਼ਲ ਰਿਮਾਂਡ 22 ਤੱਕ ਵਧਾਇਆ
01:35 PM Jun 15, 2024 IST
ਨਵੀਂ ਦਿੱਲੀ, 15 ਜੂਨ
ਇੱਥੋਂ ਦੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਨਿਆਂਇਕ ਹਿਰਾਸਤ 22 ਜੂਨ ਤੱਕ ਵਧਾ ਦਿੱਤੀ ਹੈ। ਉਸ ’ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲਾ ਕਰਨ ਦਾ ਦੋਸ਼ ਹੈ। ਬਿਭਵ ਕੁਮਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਡਿਊਟੀ ਮੈਟਰੋਪੋਲੀਟਨ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਹਿਰਾਸਤ ਵਿੱਚ ਵਾਧਾ ਕਰਦਿਆਂ ਦਿੱਲੀ ਪੁਲੀਸ ਨੂੰ ਉਸ ਨੂੰ 22 ਜੂਨ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
Advertisement
Advertisement
Related News
Advertisement