ਮਾਲੀ ਦੀ ਕੁਸ਼ਤੀ ਕਨ੍ਹੱਈਆ ਪਹਿਲਵਾਨ ਨੇ ਜਿੱਤੀ
ਪੱਤਰ ਪ੍ਰੇਰਕ
ਪਠਾਨਕੋਟ, 18 ਜੂਨ
ਪਿੰਡ ਬੈਦੋਚੱਕ ਵਿੱਚ ਪੀਰ ਬਾਬਾ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪੰਨਾ ਪਹਿਲਵਾਨ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੇ ਸਰਪੰਚ ਬੋਧ ਰਾਜ, ਸਾਬਕਾ ਸਰਪੰਚ ਬਿੰਦਰ ਸਿੰਘ ਅਤੇ ਰਘਵੀਰ ਸਿੰਘ ਬੀਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਸੋਹਨ ਲਾਲ, ਹਰਦੀਪ ਸਿੰਘ, ਅਸ਼ੋਕ ਕੁਮਾਰ ਬੱਗਾ, ਗੁਰਨਾਮ, ਮੀਤਾ, ਚੰਦਵੀਰ, ਮਲਕੀਤ ਜੋਗਰ ਤੇ ਪ੍ਰਦੀਪ ਬਲੌਰ ਆਦਿ ਹਾਜ਼ਰ ਸਨ। ਪਹਿਲਵਾਨ ਪੰਨਾ ਨੇ ਦੱਸਿਆ ਕਿ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਕੁਸ਼ਤੀਆਂ ਦਾ ਆਗਾਜ਼ ਕੀਤਾ ਗਿਆ। ਇਨ੍ਹਾਂ ਕੁਸ਼ਤੀਆਂ ਵਿੱਚ ਅਖਾੜਾ ਮਹਾਂਬਲੀ ਪਠਾਨਕੋਟ ਦੇ ਬੂਰਾ ਪਹਿਲਵਾਨ ਅਤੇ ਸ਼ਿਵ ਪਹਿਲਵਾਨ ਜੋਗਰ ਦੀ ਕੁਸ਼ਤੀ ਬਰਾਬਰ ਰਹੀ। ਅਭੀ ਰਾਜਪੂਤ ਅਤੇ ਪਹਿਲਵਾਨ ਹਰਸ਼ ਦੀ ਕੁਸ਼ਤੀ ਸਖਤ ਮੁਕਾਬਲਾ ਚੱਲਣ ਦੇ ਬਾਵਜੂਦ ਬਰਾਬਰੀ ’ਤੇ ਰਹੀ। ਛਿੰਝ ਮਾਲੀ ਦੀ ਕੁਸ਼ਤੀ ਕਨ੍ਹੱਈਆ ਪਹਿਲਵਾਨ ਦੀਨਾਨਗਰ ਅਤੇ ਰੋਹਿਤ ਪਹਿਲਵਾਨ ਕਾਂਜਲੀ (ਕਪੂਰਥਲਾ) ਵਿਚਕਾਰ ਕਰਵਾਈ ਗਈ ਜਿਸ ਵਿੱਚ ਕਨ੍ਹੱਈਆ ਪਹਿਲਵਾਨ ਨੇ ਮਾਲੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ। ਅੰਤ ’ਚ ਪਹਿਲਵਾਨ ਕਨ੍ਹੱਈਆ ਨੂੰ 5100 ਰੁਪਏ ਅਤੇ ਉਪ-ਜੇਤੂ ਰੋਹਿਤ ਕਾਂਜਲੀ ਨੂੰ 4100 ਰੁਪਏ ਦੀ ਰਾਸ਼ੀ ਦੇ ਸਨਮਾਨਿਤ ਕੀਤਾ ਗਿਆ ਜਦਕਿ ਬਾਕੀ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ।