For the best experience, open
https://m.punjabitribuneonline.com
on your mobile browser.
Advertisement

ਢੱਕੀ ਸਾਹਿਬ ਵਿਖੇ ਮਲ੍ਹਾਰ ਰਾਗ ਕੀਰਤਨ ਦਰਬਾਰ

06:57 AM Aug 12, 2024 IST
ਢੱਕੀ ਸਾਹਿਬ ਵਿਖੇ ਮਲ੍ਹਾਰ ਰਾਗ ਕੀਰਤਨ ਦਰਬਾਰ
ਢੱਕੀ ਸਾਹਿਬ ਵਿਖੇ ਕੀਰਤਨ ਕਰਦੇ ਹੋਏ ਭਾਈ ਅਮਨਦੀਪ ਸਿੰਘ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 11 ਅਗਸਤ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੁਦੜਾ ਵਿਖੇ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਮਲ੍ਹਾਰ ਰਾਗ ਕੀਰਤਨ ਦਰਬਾਰ ਕਰਵਾਇਆ ਗਿਆ। ਕੀਰਤਨ ਦਰਬਾਰ ਦੀ ਅਰੰਭਤਾ ਗੁਰੂਕੁਲ ਕੀਰਤਨ ਟਕਸਾਲ ਤਪੋਬਣ ਢੱਕੀ ਸਾਹਿਬ ਦੇ ਸਿੱਖਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਭਾਈ ਸਤਨਾਮ ਸਿੰਘ ਖੰਨੇ ਵਾਲੇ, ਭਾਈ ਅਮਨਦੀਪ ਸਿੰਘ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਹਜ਼ੂਰੀ ਜੱਥੇ ਦੇ ਸਿੰਘਾਂ ਅਤੇ ਭਾਈ ਅਮਰਜੀਤ ਸਿੰਘ ਮਾਂਗਟ ਭਰਾ ਨੇ ਮਲ੍ਹਾਰ ਰਾਗ ਅਧਾਰਿਤ ਸ਼ਬਦ ਕੀਰਤਨ ਕੀਤਾ। ਰਾਗ ਦਰਬਾਰ ਦੀ ਸਮਾਪਤੀ ਤੋਂ ਪਹਿਲਾਂ ਸੰਤ ਦਰਸ਼ਨ ਸਿੰਘ ਖਾਲਸਾ ਗੁਰਮਤਿ ਸੰਗੀਤ ਦੇ ਮਾਹਿਰ ਜਾਣਕਾਰ ਕੀਰਤਨੀਆਂ, ਰਾਗ ਦਰਬਾਰ ਦੀ ਸਫਲਤਾ ਲਈ ਸਹਿਯੋਗੀ ਸੰਸਥਾਵਾਂ ਅਤੇ ਸਹਿਯੋਗੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਗੁਰਬਾਣੀ ਵਿਚਲੇ 31 ਰਾਗਾਂ ਦੀ ਮਹੱਤਤਾ ਸਮਝਾਉਂਦਿਆਂ ਕਿਹਾ ਕਿ ਜੇਕਰ ਇਹ ਸਮਝਿਆ ਜਾਵੇ ਕਿ ਕੇਵਲ ਰਾਗ ਵਿੱਚ ਪ੍ਰਵੀਨਤਾ ਅਤੇ ਬਾਣੀ ਤੇ ਸੰਗੀਤ ਦੇ ਸੁਮੇਲ ਨਾਲ ਹੀ ਗੁਰਬਾਣੀ ਕੀਰਤਨ ਹਿਰਦੇ ਦੀਆਂ ਡੂੰਘਿਆਈਆਂ ਤੱਕ ਪਹੁੰਚ ਸਕਦਾ ਹੈ ਤਾਂ ਇਹ ਸਹੀ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਕੀਰਤਨੀਆਂ ਰਾਗ ਦੀ ਪ੍ਰਵੀਨਤਾ ਦੇ ਨਾਲ-ਨਾਲ ਬਾਣੀ ਦਾ ਰਸੀਆ ਵੀ ਹੋਣਾ ਚਾਹੀਦਾ ਹੈ ਕਿਉਕਿ ਰਸ ਮਗਨ ਹੋਏ ਬਿਨਾਂ ਗਾਈ ਬਾਣੀ ਉਪਰਲੀ ਪੱਧਰ ’ਤੇ ਹੀ ਰਹਿ ਜਾਂਦੀ ਹੈ। ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਕੀਰਤਨੀ ਜਥਿਆਂ ਅਤੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਆ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਹਰਵੰਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਹਰਕੀਰਤ ਸਿੰਘ, ਭਾਈ ਰਣਬੀਰ ਸਿੰਘ, ਭਾਈ ਕੜਾਕਾ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਮਨਜੀਤ ਸਿੰਘ ਅਤੇ ਭਾਈ ਜੀਤ ਸਿੰਘ ਮਕਸੂਦੜਾ ਨੇ ਸੇਵਾਵਾਂ ਨਿਭਾਇਆਂ।

Advertisement

Advertisement
Advertisement
Author Image

Advertisement