ਮਾਲੇਰਕੋਟਲਾ: ਤੀਜੇ ਦਿਨ ਵੀ ਨਾ ਹੋ ਸਕੀ ਝੋਨੇ ਦੀ ਬੋਲੀ
07:08 AM Oct 04, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਅਕਤੂਬਰ
ਆੜ੍ਹਤੀਆਂ, ਪੱਲੇਦਾਰਾਂ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਅੱਜ ਮਾਲੇਰਕੋਟਲਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖ਼ਰੀਦ ਨਾ ਹੋ ਸਕੀ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਭੂਦਨ ਨੇ ਦੱਸਿਆ ਕਿ ਆੜ੍ਹਤੀਏ ਜਿਣਸ ਦੀ ਖ਼ਰੀਦ ’ਤੇ ਸਰਕਾਰ ਨੂੰ ਆਪਣੇ ਕਮਿਸ਼ਨ ਦਾ ਬਿੱਲ ਢਾਈ ਰੁਪਏ ਸੈਂਕੜੇ ਦੇ ਹਿਸਾਬ ਨਾਲ ਦਿੰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਉੱਕਾ-ਪੁੱਕਾ 45 ਰੁਪਏ 80 ਪੈਸੇ ਦੇ ਹਿਸਾਬ ਨਾਲ ਭੁਗਤਾਨ ਕਰਦੀ ਹੈ, ਜੋ ਬਿੱਲ ਅਨੁਸਾਰ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੱਲੇਦਾਰਾਂ ਅਤੇ ਸ਼ੈਲਰ ਮਾਲਕਾਂ ਦੀਆਂ ਵੀ ਮੰਗਾਂ ਹਨ ਜਿਨ੍ਹਾਂ ਕਰਕੇ ਪੱਲੇਦਾਰ ਅਤੇ ਸ਼ੈਲਰ ਮਾਲਕ ਵੀ ਹੜਤਾਲ ’ਤੇ ਹਨ। ਇਸ ਹੜਤਾਲ ਕਾਰਨ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisement
Advertisement
Advertisement