ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੇਗਾਓਂ ਧਮਾਕਾ ਕੇਸ: ਈਡੀ ਅਦਾਲਤ ਅੱਗੇ ਭਾਵੁਕ ਹੋਈ ਪ੍ਰਗਿਆ ਠਾਕੁਰ

07:54 AM Oct 04, 2023 IST

ਮੁੰਬਈ: ਸਾਲ 2008 ਦੇ ਮਾਲੇਗਾਓਂ ਧਮਾਕਾ ਕੇਸ ਵਿੱਚ ਮੁੱਖ ਮੁਲਜ਼ਮ ਭਾਜਪਾ ਐੱਮਪੀ ਪ੍ਰਗਿਆ ਠਾਕੁਰ ਇੱਥੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਪੁੱਛੇ ਸਵਾਲਾਂ ਦੇ ਜੁਆਬ ਦੇਣ ਸਮੇਂ ਭਾਵੁਕ ਹੋ ਗਈ। ਟਰਾਇਲ ਕੋਰਟ ਵੱਲੋਂ ਐੱਮਪੀ ਠਾਕੁਰ ਤੇ ਛੇ ਹੋਰ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸੀਪੀਸੀ ਦੀ ਧਾਰਾ 313 ਤਹਿਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮੁਲਜ਼ਮਾਂ ਤੋਂ ਲਗਪਗ 60 ਸਵਾਲ ਪੁੱਛੇ ਗਏ ਜੋ ਜ਼ਖ਼ਮੀਆਂ ਦਾ ਇਲਾਜ ਅਤੇ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਵੱਲੋਂ ਦਿੱਤੀਆਂ ਗਵਾਹੀਆਂ ’ਤੇ ਆਧਾਰਤ ਸਨ। ਇਸ ਦੌਰਾਨ ਪ੍ਰਗਿਆ ਠਾਕੁਰ ਕਿਸੇ ਨੁਕਤੇ ’ਤੇ ਭਾਵੁਕ ਹੋ ਗਈ, ਜਿਸ ਦੌਰਾਨ ਦਸ ਮਿੰਟ ਲਈ ਕਾਰਵਾਈ ਰੋਕਣੀ ਪਈ। ਉਨ੍ਹਾਂ ਵੱਲੋਂ ਸਾਰੇ ਸਵਾਲਾਂ ਦੇ ਜੁਆਬ ‘ਮੈਨੂੰ ਨਹੀਂ ਪਤਾ’ ਵਜੋਂ ਦਿੱਤੇ ਗਏ। ਪ੍ਰਗਿਆ ਠਾਕੁਰ ਦੇ ਵਕੀਲਾਂ ਜੇਪੀ ਮਿਸ਼ਰਾ ਤੇ ਪ੍ਰਸ਼ਾਂਤ ਮੱਗੂ ਨੇ ਦੱਸਿਆ ਕਿ ਧਮਾਕੇ ’ਚ ਜ਼ਖਮੀ ਹੋਏ ਲੋਕਾਂ ਦੇ ਜ਼ਖ਼ਮਾਂ ਬਾਰੇ ਪੁੱਛੇ ਗਏ ਸਵਾਲਾਂ ’ਤੇ ਉਹ ਅਸਹਿਜ ਹੋ ਗਈ। ਇਹ ਕਾਰਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। -ਪੀਟੀਆਈ

Advertisement

Advertisement