For the best experience, open
https://m.punjabitribuneonline.com
on your mobile browser.
Advertisement

ਮਾਲੇਗਾਓਂ ਧਮਾਕਾ ਕੇਸ: ਘੁਰਕੀ ਮਗਰੋਂ ਪ੍ਰੱਗਿਆ ਠਾਕੁਰ ਅਦਾਲਤ ’ਚ ਪੇਸ਼

07:45 AM Apr 26, 2024 IST
ਮਾਲੇਗਾਓਂ ਧਮਾਕਾ ਕੇਸ  ਘੁਰਕੀ ਮਗਰੋਂ ਪ੍ਰੱਗਿਆ ਠਾਕੁਰ ਅਦਾਲਤ ’ਚ ਪੇਸ਼
Advertisement

ਮੁੰਬਈ, 25 ਅਪਰੈਲ
ਭਾਜਪਾ ਦੀ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ, ਜੋ ਕਿ 2008 ਮਾਲੇਗਾਓ ਬੰਬ ਧਮਾਕਾ ਕੇਸ ’ਚ ਮੁਲਜ਼ਮ ਹੈ, ਆਖਰਕਾਰ ਅੱਜ ਇਸ ਕੇਸ ਸਬੰਧੀ ਆਪਣਾ ਆਖਰੀ ਬਿਆਨ ਦਰਜ ਕਰਵਾਉਣ ਲਈ ਇੱਥੇ ਇੱਕ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਈ। ਪਹਿਲਾਂ ਕਈ ਮੌਕਿਆਂ ’ਤੇ ਪ੍ਰੱਗਿਆ ਠਾਕੁਰ ਬਿਮਾਰੀ ਦੇ ਆਧਾਰ ’ਤੇ ਅਦਾਲਤ ’ਚ ਪੇਸ਼ ਹੋਣ ’ਚ ਨਾਕਾਮ ਰਹੀ ਸੀ। ਇਸ ਮਗਰੋਂ ਵਿਸ਼ੇਸ਼ ਅਦਾਲਤ ਨੂੰ ਚਿਤਾਵਨੀ ਜਾਰੀ ਕਰਨੀ ਪਈ, ਜਿਸ ਵਿੱਚ ਕਿਹਾ ਕਿ ਸੀ ਕਿ ਜੇਕਰ ਪ੍ਰੱਗਿਆ 25 ਅਪਰੈਲ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਹੋਵੇਗੀ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੰਸਦ ਮੈਂਬਰ ਪ੍ਰੱਗਿਆ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜਾਂਚ ਕੀਤੇ ਗਏ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਹੋਈ ਪਰ ਉਨ੍ਹਾਂ ਦਾਅਵਾ ਕੀਤਾ ਕਿ ਉਹ ਹਾਲੇ ਵੀ ਠੀਕ ਨਹੀਂ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×