For the best experience, open
https://m.punjabitribuneonline.com
on your mobile browser.
Advertisement

ਜ਼ਰੂਰੀ ਵਸਤਾਂ ਦੀ ਬਰਾਮਦ ਕਰਨ ਦੀ ਇਜਾਜ਼ਤ ਲਈ ਮਾਲਦੀਵ ਵੱਲੋਂ ਭਾਰਤ ਦਾ ਧੰਨਵਾਦ

08:13 AM Apr 07, 2024 IST
ਜ਼ਰੂਰੀ ਵਸਤਾਂ ਦੀ ਬਰਾਮਦ ਕਰਨ ਦੀ ਇਜਾਜ਼ਤ ਲਈ ਮਾਲਦੀਵ ਵੱਲੋਂ ਭਾਰਤ ਦਾ ਧੰਨਵਾਦ
Advertisement

ਮਾਲੇ, 6 ਅਪਰੈਲ
ਭਾਰਤ ਵੱਲੋਂ ਜ਼ਰੂਰੀ ਵਸਤਾਂ ਦੀ ਬਰਾਮਦ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਨੇ ਅੱਜ ਭਾਰਤ ਦਾ ਸ਼ੁਕਰੀਆ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੰਮੇ ਸਮੇਂ ਤੱਕ ਦੁਵੱਲੀ ਦੋਸਤੀ ਅਤੇ ਵਪਾਰ ਤੇ ਕਾਰੋਬਾਰ ਨੂੰ ਵਧਾਉਣ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਭਾਰਤ ਨੇ ਬੀਤੇ ਦਿਨ ਚਾਲੂ ਵਿੱਤੀ ਸਾਲ ਦੌਰਾਨ ਮਾਲਦੀਵ ਨੂੰ ਆਂਡੇ, ਆਲੂ, ਪਿਆਜ਼, ਚੌਲ, ਕਣਕ ਦਾ ਆਟਾ, ਚੀਨੀ ਤੇ ਦਾਲਾਂ ਜਿਹੀਆਂ ਕੁਝ ਵਸਤਾਂ ਦੀ ਨਿਰਧਾਰਤ ਮਾਤਰਾ ਤੋਂ ਬਰਾਮਦ ’ਤੇ ਪਾਬੰਦੀ ਹਟਾ ਦਿੱਤੀ ਸੀ। ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਮਾਲਦੀਵ ਸਰਕਾਰ ਦੀ ਅਪੀਲ ’ਤੇ ਭਾਰਤ ਨੇ 2024-25 ਲਈ ਜ਼ਰੂਰੀ ਵਸਤਾਂ ਦੀ ਨਿਰਧਾਰਤ ਮਾਤਰਾ ’ਚ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਇੱਕ ਨੋਟੀਫਿਕੇਸ਼ਨ ’ਚ ਕਿਹਾ ਕਿ ਸਾਲ 1981 ’ਚ ਇਹ ਸਿਸਟਮ ਲਾਗੂ ਹੋਣ ਤੋਂ ਬਾਅਦ ਬਰਾਮਦ ਲਈ ਮਨਜ਼ੂਰ ਮਾਤਰਾ ਸਭ ਤੋਂ ਵੱਧ ਹੈ। ਜਮੀਰ ਨੇ ਇਸ ਕਦਮ ਲਈ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਭਾਰਤ ਦਾ ਸ਼ੁਕਰੀਆ ਕੀਤਾ ਹੈ। ਉਨ੍ਹਾਂ ਲਿਖੀਆ, ‘ਮੈਂ ਸਾਲ 2024 ਤੇ 2025 ਦੌਰਾਨ ਮਾਲਦੀਵ ਨੂੰ ਭਾਰਤ ਤੋਂ ਜ਼ਰੂਰੀ ਵਸਤਾਂ ਦੀ ਦਰਾਮਦ ਕਰਨ ’ਚ ਸਮਰੱਥ ਬਣਾਉਣ ਲਈ ਕੋਟਾ ਨਵਿਆਉਣ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਭਾਰਤ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×