For the best experience, open
https://m.punjabitribuneonline.com
on your mobile browser.
Advertisement

ਮਾਲਦੀਵ ਦੀ ਨਿਗਰਾਨੀ ਬਾਹਰੀ ਧਿਰਾਂ ਦੀ ਚਿੰਤਾ ਦਾ ਵਿਸ਼ਾ ਨਹੀਂ: ਮੁਇਜ਼ੂ

07:46 AM Mar 18, 2024 IST
ਮਾਲਦੀਵ ਦੀ ਨਿਗਰਾਨੀ ਬਾਹਰੀ ਧਿਰਾਂ ਦੀ ਚਿੰਤਾ ਦਾ ਵਿਸ਼ਾ ਨਹੀਂ  ਮੁਇਜ਼ੂ
Advertisement

ਮਾਲੇ: ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦਾ ਕਹਿਣਾ ਹੈ ਕਿ ਮਾਲਦੀਵ ਦੇ ਇਲਾਕਿਆਂ ਦੀ ਨਿਗਰਾਨੀ ਕਿਸੇ ‘ਬਾਹਰੀ ਧਿਰ’ ਲਈ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਹਿੰਦ ਮਹਾਸਾਗਰ ’ਚ ਆਪਣੇ ਮੁਲਕ ਦੀ ਰਾਖੀ ਲਈ ਡਰੋਨ ਦੀ ਪਹਿਲੀ ਤਾਇਨਾਤੀ ਸਮੇਤ ਆਪਣੇ ਰੱਖਿਆ ਬਲਾਂ ਨੂੰ ਤਾਕਤਵਰ ਬਣਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਮਾਲਦੀਵ ਕੌਮੀ ਰੱਖਿਆ ਬਲ ਏਅਰ ਕੋਰ ਤੇ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਲਾਂਚ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਇਜ਼ੂ ਨੇ ਇਹ ਟਿੱਪਣੀਆਂ ਕੀਤੀਆਂ। -ਪੀਟੀਆਈ

Advertisement

ਭਾਰਤ ਤੇ ਮਾਲਦੀਵ ਵੱਲੋਂ ਦੁਵੱਲੇ ਸਬੰਧਾਂ ਬਾਰੇ ਚਰਚਾ

ਮਾਲੇ: ਭਾਰਤ-ਮਾਲਦੀਵ ਉੱਚ ਪੱਧਰੀ ਕੋਰ ਸਮੂਹ ਦੀ ਤੀਜੀ ਮੀਟਿੰਗ ਅੱਜ ਮਾਲੇ ’ਚ ਹੋਈ ਜਿਸ ਦੌਰਾਨ ਦੋਵਾਂ ਧਿਰਾਂ ਨੇ ਮਾਲਦੀਵ ਦੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਨ ਵਾਲੇ ਭਾਰਤੀ ਹਵਾਬਾਜ਼ੀ ਮੰਚਾਂ ਦਾ ਕੰਮਕਾਰ ਲਗਾਤਾਰ ਚਲਾਉਣ ਲਈ ਭਾਰਤੀ ਤਕਨੀਕੀ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ।

Advertisement
Author Image

Advertisement
Advertisement
×