ਮਲੇਸ਼ਿਆਈ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਮਤੇ ਦੀ ਹਮਾਇਤ
07:21 AM Oct 04, 2024 IST
ਇਸਲਾਮਾਬਾਦ, 3 ਅਕਤੂਬਰ
ਪਾਕਿਸਤਾਨ ਦੇ ਦੌਰੇ ’ਤੇ ਆਏ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤੇ ਦੀ ਹਮਾਇਤ ਕਰਦਾ ਹੈ। ਇਬਰਾਹਿਮ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸਾਹਬਾਜ਼ ਸ਼ਰੀਫ਼ ਨਾਲ ਦੁਵੱਲੀ ਮੀਟਿੰਗ ਮਗਰੋਂ ਕਿਹਾ ਕਿ ਉਹ ਕਸ਼ਮੀਰ ਬਾਰੇ ਸਲਾਮਤੀ ਕੌਂਸਲ ਦੇ ਮਤੇ ਦੀ ਹਮਾਇਤ ਕਰਨ ਲਈ ਵਚਨਬੱਧ ਹਨ ਪਰ ਮਨੁੱਖੀ ਹੱਕਾਂ ਪ੍ਰਤੀ ਵੀ ਉਨ੍ਹਾਂ ਦੀਆਂ ਚਿੰਤਾਵਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਲੇਸ਼ੀਆ, ਕਸ਼ਮੀਰ ਮੁੱਦੇ ’ਤੇ ਸਵੀਕਾਰਨਯੋਗ ਚੈਨਲਾਂ ਰਾਹੀਂ ਗੱਲਬਾਤ ਕਰਨਾ ਜਾਰੀ ਰਖੇਗਾ ਅਤੇ ਉਹ ਚਾਹੁੰਦੇ ਹਨ ਕਿ ਇਹ ਮੁੱਦਾ ਸੁਖਾਵੇਂ ਢੰਗ ਨਾਲ ਹਲ ਹੋ ਜਾਵੇ। -ਪੀਟੀਆਈ
Advertisement
Advertisement