ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲੇਸ਼ੀਆ ਮਾਸਟਰਜ਼: ਤ੍ਰਿਸਾ-ਗਾਇਤਰੀ ਦੂਜੇ ਗੇੜ ’ਚ

07:06 AM May 22, 2024 IST

ਕੁਆਲਾਲੰਪੁਰ, 21 ਮਈ
ਭਾਰਤ ਦੀ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਭਾਰਤੀ ਜੋੜੀ ਨੇ ਚੀਨੀ ਤਾਇਪੇ ਦੀ ਹੁਆਂਗ ਯੂ ਸੁਨ ਅਤੇ ਲਿਆਂਗ ਟਿੰਗ ਯੂ ਦੀ ਜੋੜੀ ਨੂੰ 21-14, 21-10 ਨਾਲ ਹਰਾਇਆ। ਪੁਰਸ਼ ਸਿੰਗਲਜ਼ ਕੁਆਲੀਫਿਕੇਸ਼ਨ ਗੇੜ ਵਿੱਚ ਭਾਰਤ ਦੇ ਚਾਰੇ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਦਸੰਬਰ ਵਿੱਚ ਉੜੀਸਾ ਮਾਸਟਰਜ਼ ਜਿੱਤਣ ਵਾਲੇ ਸਤੀਸ਼ ਕੁਮਾਰ ਕਰੁਣਾਕਰਨ ਨੇ ਮਲੇਸ਼ੀਆ ਦੇ ਚੀਮ ਜੂਨ ਵੇਈ ਨੂੰ 21-15, 21-19 ਨਾਲ ਹਰਾਇਆ ਪਰ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੁਸਤਾਵਿਤੋ ਤੋਂ 21-13, 20-22, 13-21 ਨਾਲ ਹਾਰ ਗਿਆ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜੇਤੂ ਆਯੂਸ਼ ਸ਼ੈੱਟੀ ਨੇ ਹਮਵਤਨ ਕਾਰਤਿਕੇ ਗੁਲਸ਼ਨ ਕੁਮਾਰ ਨੂੰ 21-7, 21-14 ਨਾਲ ਹਰਾਇਆ ਪਰ ਥਾਈਲੈਂਡ ਦੇ ਪਾਨਿਚਾਫੋਨ ਤਿਰਾਰਤਸਾਕੁਲ ਤੋਂ 21-23, 12-16, 17-21 ਨਾਲ ਹਾਰ ਗਿਆ। ਇਸੇ ਤਰ੍ਹਾਂ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਐੱਸ ਸ਼ੰਕਰ ਸੁਬਰਾਮਣੀਅਨ ਨੂੰ ਰੁਸਤਾਵਿਤੋ ਨੇ 21-12, 21-17 ਨਾਲ ਹਰਾਇਆ। -ਪੀਟੀਆਈ

Advertisement

Advertisement