ਮਲੇਸ਼ੀਆ ਮਾਸਟਰਜ਼: ਸਿੰਧੂ ਹਾਰੀ, ਪ੍ਰਨੌਏ ਤੇ ਕਰੁਣਾਕਰਨ ਵੱਡੇ ਉਲਟਫੇਰ ਨਾਲ ਅਗਲੇ ਗੇੜ ’ਚ
10:49 AM May 21, 2025 IST
Advertisement
ਕੁਆਲਾਲੰਪੁਰ, 21 ਮਈ
Advertisement
ਭਾਰਤ ਦੇ ਐੱਚਐੱਸ ਪ੍ਰਨੌਏ ਤੇ ਸਤੀਸ਼ ਕਰੁਣਾਕਰਨ ਮਲੇਸ਼ੀਆ ਮਾਸਟਰਜ਼ ਵਿਚ ਸਿੰਗਲਜ਼ ਵਰਗ ਦੇ ਪਹਿਲੇ ਹੀ ਦੌਰ ਵਿਚ ਵੱਡੇ ਉਲਟਫੇਰ ਨਾਲ ਦੂਜੇ ਗੇੜ ਵਿਚ ਦਾਖ਼ਲ ਹੋ ਗਏ ਹਨ ਜਦੋਂਕਿ ਦੋਹਰਾ ਓਲੰਪਿਕ ਤਗਮਾ ਜੇਤੂ ਪੀਵੀ ਸੰਧੂ ਸ਼ੁਰੂਆਤੀ ਮੁਕਾਬਲੇ ਵਿਚ ਮਿਲੀ ਹਾਰ ਨਾਲ ਟੂਰਨਾਮੈਂਟ ’ਚੋਂ ਬਾਹਰ ਹੋ ਗਈ।
Advertisement
Advertisement
ਪ੍ਰਨੌਏ ਨੇ ਪੰਜਵਾਂ ਦਰਜਾ ਜਾਪਾਨ ਦੇ ਕੈਂਟਾ ਨਿਸ਼ੀਮੋਟੋ ਨੂੰ ਡੇਢ ਘੰਟੇ ਦੇ ਕਰੀਬ ਚੱਲੇ ਮੁਕਾਬਲੇ ਵਿਚ 19-21 21-17 21-16 ਨਾਲ ਹਰਾਇਆ। ਉਧਰ ਕਰੁਣਾਕਰਨ ਨੇ ਚੀਨੀ ਤਾਇਪੇ ਦੇ Chou Tien Chen ਨੂੰ ਮਹਿਜ਼ 39 ਮਿੰਟੇ ਦੇ ਮੈਚ ਦੌਰਾਨ 21-13 21-14 ਨਾਲ ਹਰਾ ਦਿੱਤਾ। ਆਯੂਸ਼ ਸ਼ੈੱਟੀ ਵੀ ਕੈਨੇਡਾ ਦੇ ਬ੍ਰਾਇਨ ਯੈਂਗ ਨੂੰ 20-22 21-10 21-8 ਨਾਲ ਹਰਾ ਕੇ ਅਗਲੇ ਗੇੜ ਵਿਚ ਪਹੁੰਚ ਗਿਆ।
ਉਧਰ ਮਹਿਲਾ ਵਰਗ ਵਿਚ ਸਿੰਧੂ ਦੀ ਖਰਾਬ ਲੈਅ ਜਾਰੀ ਰਹੀ ਤੇ ਉਹ ਸੁਪਰ 500 ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਵਿਚ ਵੀਅਤਨਾਮ ਦੀ Nguyen Thuy Linh ਕੋਲੋਂ 11-21 21-14 15-21 ਨਾਲ ਹਾਰ ਗਈ। -ਪੀਟੀਆਈ
Advertisement