For the best experience, open
https://m.punjabitribuneonline.com
on your mobile browser.
Advertisement

ਜਿਨਸੀ ਦੁਰਾਚਾਰ ਦੇ ਦੋਸ਼ਾਂ ਮਗਰੋਂ ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦਿਕੀ ਨੇ ਅਹੁਦੇ ਛੱਡੇ

01:47 PM Aug 25, 2024 IST
ਜਿਨਸੀ ਦੁਰਾਚਾਰ ਦੇ ਦੋਸ਼ਾਂ ਮਗਰੋਂ ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦਿਕੀ ਨੇ ਅਹੁਦੇ ਛੱਡੇ
ਕੇਰਲਾ ਯੂਥ ਕਾਂਗਰਸ ਦੇ ਵਰਕਰ ਰੋੋਸ ਵਜੋਂ ਫ਼ਿਲਸਾਜ਼ ਰਣਜੀਤ ਦੀ ਅਰਥੀ ਫੂਕਦੇ ਹੋਏ। ਫੋਟੋ: ਪੀਟੀਆਈ
Advertisement

ਤਿਰੂਵਨੰਤਪੁਰਮ/ਕੋਚੀ, 25 ਅਗਸਤ
ਜਸਟਿਸ ਕੇ.ਹੇਮਾ ਕਮੇਟੀ ਵੱਲੋਂ ਆਪਣੀ ਰਿਪੋਰਟ ਵਿਚ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਮਹਿਲਾ ਪੇਸ਼ੇਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਦੇ ਕੀਤੇ ਜਾਣ ਦੇ ਖੁਲਾਸਿਆਂ ਮਗਰੋਂ ਡਾਇਰੈਕਟਰ ਰਣਜੀਤ ਨੇ ਕੇਰਲਾ ਫਿਲਮ ਅਕੈਡਮੀ ਦੇ ਚੇਅਰਮੈਨ ਜਦੋਂਕਿ ਅਦਾਕਾਰ ਸਿੱਦਿਕੀ ਨੇ ਮਲਿਆਲਮ ਮੂਵੀ ਆਰਟਿਸਟਸ ਐਸੋਸੀਏਸ਼ਨ (ਏਐੱਮਐੱਮਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟ ਜਨਤਕ ਹੋਣ ਜਾਣ ਮਗਰੋਂ ਰਣਜੀਤ ਤੇ ਸਿੱਦਿਕੀ ਉੱਤੇ ਅਸਤੀਫ਼ਾ ਦੇਣ ਲਈ ਲਗਾਤਾਰ ਦਬਾਅ ਵੱਧ ਰਿਹਾ ਸੀ। ਉੱਘੇ ਫ਼ਿਲਮਸਾਜ਼ ਰਣਜੀਤ ’ਤੇ ਸਾਲ ਪਹਿਲਾਂ ਇਕ ਬੰਗਾਲੀ ਮਹਿਲਾ ਅਦਾਕਾਰ ਨੇ ਬਦਤਮੀਜ਼ੀ ਦਾ ਦੋਸ਼ ਲਾਇਆ ਸੀ, ਪਰ ਹੇਮਾ ਕਮੇਟੀ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਉਧਰ ਇਕ ਹੋਰ ਮਹਿਲਾ ਅਦਾਕਾਰ ਨੇ 24 ਅਗਸਤ ਨੂੰ ਸਿੱਦਿਕੀ ’ਤੇ ਜਿਨਸੀ ਦੁਰਾਚਾਰ ਦੇ ਦੋਸ਼ ਲਾਏ ਸਨ। ਰਣਜੀਤ ਨੇ ਐਤਵਾਰ ਨੂੰ ਕੇਰਲਾ ਚਲਚਿੱਤਰ ਅਕੈਡਮੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਟੈਲੀਵਿਜ਼ਨ ਚੈਨਲ ਨੂੰ ਇਕ ਆਡੀਓ ਕਲਿਪ ਭੇਜ ਕੇ ਆਪਣੇ ਇਸ ਫੈਸਲੇ ਸਬੰਧੀ ਸੂਚਿਤ ਕਰ ਦਿੱਤਾ। ਉਧਰ ਸੂਬੇ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਾਜੀ ਚੇਰੀਅਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਫ਼ਿਲਮਸਾਜ਼ ਦਾ ਅਸਤੀਫ਼ਾ ਸਵੀਕਾਰ ਕਰ ਲਏਗੀ। ਉਧਰ ਭਾਜਪਾ ਕਾਰਕੁਨਾਂ ਨੇ ਵੀ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਕੋਜ਼ੀਕੋਡੇ ਵਿਚ ਰਣਜੀਤ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਸੀ। ਕਾਬਿਲੇਗੌਰ ਹੈ ਕਿ 2017 ਵਿਚ ਇਕ ਅਦਾਕਾਰਾ ’ਤੇ ਹਮਲੇ ਨਾਲ ਸਬੰਧਤ ਕੇਸ ਮਗਰੋਂ ਕੇਰਲਾ ਸਰਕਾਰ ਨੇ ਜਸਟਿਸ ਹੇਮਾ ਕਮੇਟੀ ਕਾਇਮ ਕੀਤੀ ਸੀ। -ਪੀਟੀਆਈ

Advertisement
Advertisement
Author Image

Advertisement
×