ਮਲਾਵੀ ਦੇ ਉਪ ਰਾਸ਼ਟਰਪਤੀ ਦਾ ਜਹਾਜ਼ ਲਾਪਤਾ, ਭਾਲ ਜਾਰੀ
10:42 PM Jun 10, 2024 IST
Advertisement
ਬਲਾਂਟਾਇਰ (ਮਲਾਵੀ), 10 ਜੂਨ
ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਨੌਂ ਹੋਰਾਂ ਨੂੰ ਲੈ ਕੇ ਜਾ ਰਿਹਾ ਇਕ ਫੌਜੀ ਜਹਾਜ਼ ਅੱਜ ਲਾਪਤਾ ਹੋ ਗਿਆ। ਜਹਾਜ਼ ਦੀ ਭਾਲ ਜਾਰੀ ਹੈ। ਇਹ ਜਾਣਕਾਰੀ ਅੱਜ ਰਾਸ਼ਟਰਪਤੀ ਦਫ਼ਤਰ ਨੇ ਦਿੱਤੀ। ਮਲਾਵੀ ਦੇ ਰਾਸ਼ਟਰਪਤੀ ਲਜ਼ਾਰੁਸ ਚਾਕਵੇਰਾ ਦੇ ਦਫ਼ਤਰ ਨੇ ਕਿਹਾ ਕਿ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਦਾ ਜਹਾਜ਼ ਰਾਜਧਾਨੀ ਲਿਲੌਂਗਵੇ ਤੋਂ ਰਵਾਨਾ ਹੋਇਆ ਸੀ ਪਰ ਨਿਸ਼ਚਿਤ ਸਮੇਂ 45 ਮਿੰਟ ਬਾਅਦ ਵੀ ਕਰੀਬ 370 ਕਿਲੋਮੀਟਰ ਦੂਰ ਉੱਤਰ ਵਿੱਚ ਸਥਿਤ ਮਜ਼ੁਜੂ ਕੌਮਾਂਤਰੀ ਹਵਾਈ ਅੱਡੇ ’ਤੇ ਨਹੀਂ ਉਤਰਿਆ। ਰਾਡਾਰ ਤੋਂ ਗਾਇਬ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਅਥਾਰਿਟੀਜ਼ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਰਾਸ਼ਟਰਪਤੀ ਨੇ ਆਪਣਾ ਬਹਾਮਾ ਦਾ ਦੌਰਾ ਰੱਦ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। -ਏਪੀ
Advertisement
Advertisement
Advertisement