ਮਲੌਦ ਪੁਲੀਸ ਨੇ 5 ਘੰਟਿਆਂ ਅੰਦਰ ਪੈਟਰੋਲ ਪੰਪ ’ਤੇ ਲੁੱਟ ਖੋਹ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ ਕੀਤੇ
ਦੇਵਿੰਦਰ ਸਿੰਘ ਜੱਗੀ
ਪਾਇਲ, 30 ਅਗਸਤ
ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੇ ਥਾਣਾ ਮਲੌਦ ਦੀ ਪੁਲੀਸ ਪਾਰਟੀ ਨੇ ਜੁਗੇੜਾ ਪੈਟਰੋਲ ਪੰਪ ’ਤੇ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਨੂੰ 5 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਕੇ ਨਕਦੀ ਬਰਾਮਦ ਕਰ ਲਈ ਹੈ। ਇਹ ਜਾਣਕਾਰੀ ਡੀਐੱਸਪੀ ਪਾਇਲ ਦੀਪਕ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ 29 ਅਗਸਤ ਰਾਤ ਕਰੀਬ 12:30 ਵਜੇ ਪ੍ਰਿਤਪਾਲ ਸਿੰਘ ਉਰਫ ਪ੍ਰੀਤ ਵਾਸੀ ਪਿੰਡ ਨਾਨਕਪੁਰ ਜਗੇੜਾ ਥਾਣਾ ਮਲੌਦ, ਸਤਵਿੰਦਰ ਸਿੰਘ ਉਰਫ ਸ਼ੈਟੀ ਵਾਸੀ ਮੰਡੀ ਅਹਿਮਦਗੜ੍ਹ ਅਤੇ ਅਮਨਦੀਪ ਸਿੰਘ ਉਰਫ ਅਮਨ ਵਾਸੀ ਅੰਬੇਦਕਰ ਨਗਰ ਮੰਡੀ ਅਹਿਮਦਗੜ੍ਹ ਨੇ ਕਪਿਲਾ ਫਿਊਲਜ਼ ਪੈਟਰੋਲ ਪੰਪ ਮੇਨ ਰੋਡ ਨਾਨਕਪੁਰ ਜਗੇੜਾ ਦੇ ਦਫਤਰ ਦੇ ਅੰਦਰ ਦਾਖਲ ਹੋ ਮੈਨੇਜਰ ਗੌਤਮ ਝਾਅ ਲੋਹੇ ਨੂੰ ਮਾਰਨ ਦੀ ਧਮਕੀ ਦੇ ਕੇ ਦਰਾਜ਼ ਵਿਚੋਂ 40,000 ਰੁਪਏ ਦੀ ਨਕਦੀ ਦੀ ਲੁੱਟ ਲਈ ਤੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਪੰਜ ਘੰਟਿਆਂ ਵਿਚ ਹੀ ਕਾਬੂ ਕਰ ਕੇ ਉਨ੍ਹਾਂ ਪਾਸੋਂ 23 ਹਜ਼ਾਰ ਰੁਪਏ ਨਗਦੀ, ਡਾਕੇ ਸਮੇਂ ਵਰਤਿਆ ਗਿਆ ਦਾਹ ਲੋਹਾ ਅਤੇ ਮੋਟਰਸਾਈਕਲ ਪਲੈਟਿਨਾ ਬਰਾਮਦ ਕਰ ਕੇ ਲਿਆ।